ਜਲੰਧਰ (ਬਿਊਰੋ)— ਪੰਜਾਬੀ ਗਾਇਕ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਚਿਰਾਂ ਬਾਅਦ ਮੁੜ ਇਕੱਠੇ ਹੋਏ ਹਨ। ਮੌਕਾ ਸੀ ਜੈਪੁਰ 'ਚ ਹੋਏ ਇਕ ਸ਼ੋਅ ਦਾ, ਜਿਥੇ ਗੈਰੀ ਤੇ ਜੈਸਮੀਨ ਨੇ ਇਕੱਠਿਆਂ ਲੰਮੇ ਸਮੇਂ ਬਾਅਦ ਪਰਫਾਰਮ ਕੀਤਾ। ਇਹੀ ਨਹੀਂ, ਜੈਸਮੀਨ ਜਦੋਂ ਸਟੇਜ 'ਤੇ ਆਈ ਤਾਂ ਗੈਰੀ ਨੇ ਉਸ ਨੂੰ ਜੱਫੀ ਵੀ ਪਾਈ। ਦੋਵਾਂ ਨੂੰ ਇਕੱਠਿਆਂ ਦੇਖ ਕੇ ਸ਼ੋਅ ਦੌਰਾਨ ਮੌਜੂਦ ਲੋਕ ਬੇਹੱਦ ਖੁਸ਼ ਹੋਏ। ਗੈਰੀ ਤੇ ਜੈਸਮੀਨ ਨੇ ਨਾਂ ਸਿਰਫ ਇਕੱਠਿਆਂ ਪਰਫਾਰਮ ਕੀਤਾ, ਸਗੋਂ ਇਕ-ਦੂਜੇ ਨੂੰ ਟਿੱਚਰਾਂ ਵੀ ਕੀਤੀਆਂ।
ਗੈਰੀ ਸੰਧੂ ਨੇ ਜੈਸਮੀਨ ਸੈਂਡਲੇਸ ਨਾਲ ਸਾਂਝਾ ਕੀਤਾ ਸਟੇਜ —
ਇਸ ਸ਼ੋਅ ਤੋਂ ਬਾਅਦ ਕੀ ਦੋਵਾਂ ਦਾ ਪਿਆਰ ਮੁੜ ਸ਼ੁਰੂ ਹੁੰਦਾ ਹੈ ਜਾਂ ਫਿਰ ਸ਼ੋਅ ਦੇ ਨਾਲ ਹੀ ਖਤਮ ਹੋ ਗਿਆ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਹਾਨੂੰ ਦੱਸ ਦੇਈਏ ਕਿ ਗੈਰੀ ਵਾਂਗ ਹੁਣ ਜੈਸਮੀਨ ਦਾ ਵੀ ਆਪਣਾ ਯੂਟਿਊਬ ਚੈਨਲ ਹੈ ਤੇ ਆਪਣੇ ਨਵੇਂ ਗੀਤ ਵੀ ਜੈਸਮੀਨ ਉਥੇ ਹੀ ਰਿਲੀਜ਼ ਕਰਦੀ ਹੈ। ਜੈਸਮੀਨ ਦਾ ਹਾਲ ਹੀ 'ਚ 'ਬਗਾਵਤ' ਗੀਤ ਰਿਲੀਜ਼ ਹੋਇਆ ਹੈ, ਉਥੇ ਗੈਰੀ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ 'ਅਲਰਟ ਕੁੜੇ' ਹੈ, ਜੋ ਜਲਦ ਰਿਲੀਜ਼ ਹੋਵੇਗਾ।