ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਨਿੰਮੀ ਨੇ ਆਪਣੀ ਇਕ ਅਜਿਹੀ ਪਛਾਣ ਬਣਾਈ ਹੈ, ਜਿਸ ਕਾਰਨ ਅੱਜ ਵੀ ਲੋਕ ਉਨ੍ਹਾਂ ਨੂੰ ਭੁੱਲਾ ਨਹੀਂ ਪਾਏ ਹਨ। 18 ਫਰਵਰੀ 1933 ਨੂੰ ਜਨਮੀ ਨਿੰਮੀ ਦੀ ਖੂਬਸੂਰਤੀ ਦਾ ਜਾਦੂ ਫਿਲਮ ਮੇਕਰਸ ਦੇ ਸਿਰ ਚੜ੍ਹ ਕੇ ਬੋਲਦਾ ਸੀ। ਉਨ੍ਹਾਂ ਦੀ ਮਾਂ ਇਕ ਚੰਗੀ ਗਾਇਕਾ ਅਤੇ ਫਿਲਮ ਅਦਾਕਾਰਾ ਸੀ। ਉਨ੍ਹਾਂ ਨੇ ਉਸ ਸਮੇਂ ਦੇ ਬਹੁਤ ਸਫਲ ਨਿਰਦੇਸ਼ਕ ਮਹਬੂਬ ਖਾਨ ਨਾਲ ਕੁਝ ਫਿਲਮਾਂ ਕੀਤੀਆਂ ਸਨ।
ਨਿੰਮੀ ਦੀਆਂ ਅਣਦੇਖੀਆਂ ਫ਼ੋਟੋ -
ਨਿੰਮੀ ਦੇ ਪਿਤਾ ਮਿਲਟਰੀ ਵਿਚ ਕਾਂਟਰੈਕਟਰ ਦੇ ਤੌਰ 'ਤੇ ਕੰਮ ਕਰਦੇ ਸਨ। ਨਿੰਮੀ 9 ਸਾਲ ਦੀ ਸੀ, ਜਦੋਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ, ਇਸ ਤੋਂ ਬਾਅਦ ਉਹ ਆਪਣੀ ਦਾਦੀ ਨਾਲ ਹੀ ਰਹੀ। ਇਸ ਤੋਂ ਬਾਅਦ 'ਚ ਨਿੰਮੀ ਮੁੰਬਈ ਆ ਗਈ ਅਤੇ ਇੱਥੋਂ ਦੀ ਹੋ ਕੇ ਰਹਿ ਗਈ। ਉਨ੍ਹਾਂ ਨੇ ਆਪਣੀ ਮਾਂ ਦਾ ਰੈਫਰੈਂਸ ਦੇ ਕੇ ਨਿਰਮਾਤਾ-ਨਿਰਦੇਸ਼ਕ ਮਹਬੂਬ ਖਾਨ ਨਾਲ ਮੁਲਾਕਾਤ ਕੀਤੀ।
ਉਹ ਉਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਅੰਦਾਜ਼' ਦਾ ਨਿਰਮਾਣ ਕਰ ਰਹੇ ਸਨ, ਉਨ੍ਹਾਂ ਨੇ ਨਿੰਮੀ ਨੂੰ ਸਟੂਡੀਓ 'ਚ ਬੁਲਾਇਆ। 'ਅੰਦਾਜ਼' ਦੇ ਸੈੱਟ 'ਤੇ ਨਿੰਮੀ ਦੀ ਮੁਲਾਕਾਤ ਰਾਜ ਕਪੂਰ ਨਾਲ ਹੋਈ, ਜੋ ਉਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਬਰਸਾਤ' ਲਈ ਨਵੀਂ ਅਦਾਕਾਰਾ ਦੀ ਖੋਜ ਕਰ ਰਹੇ ਸਨ।
ਉਹ ਲੀਡ ਅਦਾਕਾਰਾ ਲਈ ਨਰਗਿਸ ਨੂੰ ਸਾਇਨ ਕਰ ਚੁੱਕੇ ਸਨ। ਰਾਜ ਕਪੂਰ ਨਿੰਮੀ ਦੀ ਖੂਬਸੂਰਤੀ ਤੋਂ ਇੰਨ੍ਹੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀ ਫਿਲਮ 'ਚ ਸਹਾਇਕ ਐਕਟਰੈਸ ਦੇ ਰੂਪ 'ਚ ਕੰਮ ਕਰਨ ਦਾ ਪ੍ਰਸਤਾਵ ਉਨ੍ਹਾਂ ਸਾਹਮਣੇ ਰੱਖ ਦਿੱਤਾ, ਇਸ ਨੂੰ ਨਿੰਮੀ ਨੇ ਮੰਨ ਲਿਆ। 1949 'ਚ ਦਿਖਾਈ ਗਈ ਫਿਲਮ 'ਬਰਸਾਤ' ਦੀ ਸਫਲਤਾ ਤੋਂ ਬਾਅਦ ਐਕਟਰੈਸ ਨਿੰਮੀ ਫਿਲਮ ਇੰਡਸਟਰੀ 'ਚ ਛਾਂ ਗਈ।
ਇਸ ਤੋਂ ਬਾਅਦ ਉਨ੍ਹਾਂ ਨੇ 'ਸਜ਼ਾ', 'ਦੀਦਾਰ', 'ਆਨ', 'ਦਾਗ' ਵਰਗੀਆਂ ਕਈ ਹੋਰ ਫਿਲਮਾਂ 'ਚ ਕੰਮ ਕੀਤਾ। ਉਹ 50 ਦੇ ਦਸ਼ਕ ਦੀ ਮਸ਼ਹੂਰ ਅਦਾਕਾਰ ਸੀ।