FacebookTwitterg+Mail

ਅਸਹਿਣਸ਼ੀਲਤਾ ’ਤੇ ਬਿਆਨ ਦੇ ਕੇ ਮੁਸ਼ਕਿਲਾਂ ’ਚ ਫਸੇ ਆਮਿਰ ਖਾਨ, ਹਾਈ ਕੋਰਟ ਨੇ ਮੰਗਿਆ ਜਵਾਬ

hc notice to aamir khan for  intolerance  remark
18 March, 2020 11:08:35 AM

ਬਿਲਾਸਪੁਰ (ਛੱਤੀਸਗੜ੍ਹ) – ਛੱਤੀਸਗੜ੍ਹ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਅਸਹਿਣਸ਼ੀਲਤਾ ਦੇ ਸਬੰਧ ਵਿਚ ਦਿੱਤੇ ਗਏ ਇਕ ਕਥਿਤ ਬਿਆਨ ਖਿਲਾਫ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਬਾਲੀਵੁੱਡ ਫਿਲਮ ਅਦਾਕਾਰ ਆਮਿਰ ਖਾਨ ਅਤੇ ਸੂਬਾ ਪ੍ਰਸ਼ਾਸਨ ਵਲੋਂ ਕਲੈਕਟਰ ਰਾਏਪੁਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।

ਵਕੀਲ ਅਮਿਯਕਾਂਤ ਤਿਵਾੜੀ ਨੇ ਅੱਜ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਨੂੰ ਹੋਵੇਗੀ। ਰਾਏਪੁਰ ਦੇ ਦੀਪਕ ਦੀਵਾਨ ਨੇ ਇਸ ਸਬੰਧ ਵਿਚ ਪਟੀਸ਼ਨ ਦਾਇਰ ਕੀਤੀ ਸੀ। ਅਦਾਕਾਰ ਖਾਨ ਨੇ 2015 ਵਿਚ ਇਕ ਬਿਆਨ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਦੇਸ਼ ਵਿਚ ਅਸਹਿਣਸ਼ੀਲਤਾ ਦੇ ਮਾਹੌਲ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਭਾਰਤ ਵਿਚ ਰਹਿਣ ਤੋਂ ਡਰ ਲੱਗਦਾ ਹੈ।

ਦੱਸਣਯੋਗ ਹੈ ਕਿ ਆਮਿਰ ਨੇ ਸਾਲ 2015 ਵਿਚ ਇਕ ਬਿਆਨ ਦਿੱਤਾ ਸੀ, ਜਿਸ ਵਿਚ ਆਮਿਰ ਨੇ ਕਿਹਾ ਸੀ, ਦੇਸ਼ ਵਿਚ ਅਸਹਿਣਸ਼ੀਲਤਾ ਦੇ ਮਾਹੌਲ ਦੇ ਚੱਲਦਿਆਂ ਮੈਨੂੰ ਤੇ ਮੇਰੀ ਪਤਨੀ ਨੂੰ ਭਾਰਤ ਵਿਚ ਰਹਿਣ ਤੋਂ ਡਰ ਲੱਗਦਾ ਹੈ। ਇਸ ਬਿਆਨ ਤੋਂ ਬਾਅਦ ਦੀਪਕ ਨੇ ਅਭਿਨੇਤਾ ਖਿਲਾਫ ਧਾਰਾ 153ਏ ਤੇ 153ਬੀ ਤਹਿਤ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲ

ਇਹ ਵੀ ਪੜ੍ਹੋ: 9 ਸਾਲ ਪਹਿਲਾਂ ਹੀ ਬਣ ਗਈ ਸੀ 'ਕੋਰੋਨਾ' 'ਤੇ ਫਿਲਮ, ਵਾਇਰਲ ਹੋਏ ਸੀਨਜ਼

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਦੇ ਡਰ ਕਾਰਨ ਆਲੀਆ ਭੱਟ 'ਆਈਸੋਲੇਸ਼ਨ ਵਾਰਡ' 'ਚ ਦਾਖਲ


Tags: BilaspurChhattisgarhHigh CourtNoticeAamir KhanDipak DiwanAmiyakant TiwariRaipurKiran Rao

About The Author

sunita

sunita is content editor at Punjab Kesari