ਮੁੰਬਈ(ਬਿਊਰੋ)— 'ਕਾਨਸ ਫਿਲਮ ਫੈਸਟੀਵਲ 2019' 'ਚ ਬਾਲੀਵੁੱਡ ਸਟਾਰਸ ਦਾ ਜਲਵਾ ਕਾਇਮ ਹੈ। ਇਸ ਮੌਕੇ 'ਤੇ ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ, ਕੰਗਨਾ ਰਣੌਤ, ਹੁਮਾ ਕੁਰੈਸ਼ੀ ਅਦਾਕਾਰਾਂ ਗਲੈਮਰਸ ਦਾ ਜਲਵਾ ਬਿਖੇਰ ਰਹੀਆਂ ਹਨ। ਹਾਲ ਹੀ 'ਚ ਹੁਮਾ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ। ਜਿਸ 'ਚ ਉਹ ਕਾਫੀ ਸਟਨਿੰਗ ਲੱਗ ਰਹੀ ਹੈ। ਇਸ ਦੌਰਾਨ ਹੁਮਾ ਗਰੇ ਕਲਰ ਗਾਊਨ 'ਚ ਕਾਫੀ ਖੂਬਸੂਰਤ ਦਿਸੀ।
ਹੁਮਾ ਕੁਰੈਸ਼ੀ ਐਚਡੀ ਇਮੇਜ਼ ਵਾਲਪੇਪਰ
ਹੁਮਾ ਨੇ ਆਪਣੇ ਲੁੱਕ ਨੂੰ ਸਮੋਕੀ ਆਈਮੇਕ ਅਤੇ ਨਿਊਡ ਲਿਪ ਸ਼ੇਡ ਨਾਲ ਕੰਪਲੀਟ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਹੇਅਰ ਸਟਾਈਲ ਦਾ ਖਾਸ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਨੇ ਵਾਲਾਂ ਦਾ ਬੰਨ ਬਣਾਇਆ ਹੋਇਆ ਹੈ।
ਹੁਮਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਕਾਨਸ 2019 ਦੇ ਪਹਿਲੇ ਦਿਨ ਹੁਮਾ ਕੁਰੈਸ਼ੀ ਬਲੈਕ ਸ਼ਿਮਰੀ ਡਰੈੱਸ 'ਚ ਨਜ਼ਰ ਆਈ ਸੀ।
ਵਰਕਫਰੰਟ ਦੀ ਗੱਲ ਕਰੀਏÎ ਤਾਂ ਹੁਮਾ ਦੀ ਵੈੱਬ ਸੀਰੀਜ਼ 'ਲੀਲਾ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਸੀਰੀਜ਼ ਨੂੰ ਦੀਪਾ ਮਹਿਤਾ, ਸ਼ੰਕਰ ਰਮਨ ਅਤੇ ਪਵਨ ਕੁਮਾਰ ਨੇ ਡੈਇਰੈਕਟ ਕੀਤਾ ਹੈ। ਸੀਰੀਜ਼ 'ਚ ਹੁਮਾ ਸ਼ਾਲਿਨੀ ਦਾ ਕਿਰਦਾਰ ਨਿਭਾ ਰਹੀ ਹੈ, ਜੋ ਕਿ ਪ੍ਰਫੈਕਟ ਹੈੱਪੀ ਲਾਫੀਫ ਜਿਊਂਦੀ ਹੈ।
ਹੁਮਾ ਕੁਰੈਸ਼ੀ ਐਚਡੀ ਫੋਟੋ ਡਾਊਨਲੋਡ