FacebookTwitterg+Mail

ਸ਼ੋਅ ਦੌਰਾਨ ਮੁਕਾਬਲੇਬਾਜ਼ ਦੀ ਪਰਫਾਰਮੈਂਸ ਦੇਖ ਭਾਵੁਕ ਹੋਏ ਜੱਜ, ਵੀਡੀਓ

india s best dancer this patna contestant wins judges hearts
06 March, 2020 05:31:51 PM

ਮੁੰਬਈ(ਬਿਊਰੋ)- ਡਾਂਸ ਰਿਐਲਿਟੀ ਸ਼ੋਅ ‘ਇੰਡੀਆਜ ਬੈਸ‍ਟ ਡਾਂਸਰ’ ਵਿਚ ਇਸ ਵਾਰ ਮੁਕਾਬਲੇਬਾਜ਼ ਪੂਰੀ ਤਿਆਰੀ ਨਾਲ ਆਏ ਹਨ। 29 ਫਰਵਰੀ ਨੂੰ ਪ੍ਰਸਾਰਿਤ ਸ਼ੋਅ ਵਿਚ ਪਟਨਾ ਤੋਂ ਆਏ ਇਕ ਮੁਕਾਬਲੇਬਾਜ਼ ਸੂਰਜ ਵਰਮਾ ਨੇ ਆਪਣੇ ਟੈਲੇਂਟ ਨਾਲ ਜੱਜਾਂ ਦਾ ਦਿਲ ਜਿੱਤ ਲਿਆ। ਸੂਰਜ ਦਾ ਇਹ ਪਰਫਾਰਮੈਂਸ ਵੀਡੀਓ ਚੈਨਲ ਨੇ ਸ਼ੇਅਰ ਕੀਤਾ ਹੈ । ਲੋਕਾਂ ਨੂੰ ਉਸ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਡਾਂਸ ਰਿਐਲਿਟੀ ਦੇ ਇਸ ਐਪੀਸੋਡ ਵਿਚ ਛੋਟੇ ਸ਼ਹਿਰਾਂ ਤੋਂ ਆਏ ਕਈ ਮੁਕਾਬਲੇਬਾਜ਼ ਸ਼ਾਮਿਲ ਹੋਏ ਸਨ। ਇਨ੍ਹਾਂ ਵਿਚ ਪਟਨਾ ਦੇ ਰਹਿਣ ਵਾਲੇ ਸੂਰਜ ਵਰਮਾ ਵੀ ਸਨ। ਫਿਜੀਕਲੀ ਚੈਲੇਂਜ‍ਡ ਸੂਰਜ ਵਰਮਾ ਨੇ ਜੱਜਾਂ ਦੇ ਸਾਹਮਣੇ ‘ਏਬੀਸੀਡੀ 2’ ਫਿਲ‍ਮ ਦੇ ‘ਚੁਨਰ’ ਗੀਤ ’ਤੇ ਡਾਂਸ ਕੀਤਾ। ਸ‍ਟੇਜ ’ਤੇ ਆਉਣ ਤੋਂ ਪਹਿਲਾਂ ਸੂਰਜ ਨੇ ਕਿਹਾ, ‘‘ਮੈਂ ਅੱਜ ਸ‍ਟੇਜ ’ਤੇ ਅੱਗ ਲਗਾਉਣ ਵਾਲਾ ਹਾਂ। ਮੈਂ ਕਿਸੇ ਤੋਂ ਘੱਟ ਨਹੀਂ ਹਾਂ, ਇਹ ਸਾਬਿਤ ਕਰਕੇ ਜਾਵਾਂਗਾ ਅੱਜ।’’

ਇਹ ਵੀ ਪੜ੍ਹੋ: ਨੇਹਾ ਕੱਕੜ ਸਮੇਤ ਇਹ ਅਦਾਕਾਰਾਂ ਹੋ ਚੁੱਕੀਆਂ ਹਨ ਡਿਪ੍ਰੈਸ਼ਨ ਦਾ ਸ਼ਿਕਾਰ

ਸੂਰਜ ਦਾ ਪਰਫਾਰਮੈਂਸ ਦੇਖ ਜੱਜਾਂ ਨੇ ਅਜਿਹੇ ਕੀਤਾ ਰਿਐਕ‍ਟ

ਇਸ ਗੀਤ ਵਿਚ ਉਨ੍ਹਾਂ ਦੀ ਪਰਫਾਰਮੈਂਸ ਦੇਖ ਤਿੰਨਾਂ ਜੱਜ ਮਲਾਇਕਾ ਅਰੋੜਾ, ਗੀਤਾ ਕਪੂਰ ਅਤੇ ਟੇਰੇਂਨ‍ਸ ਲੁਈਸ ਭਾਵੁਕ ਹੋ ਗਏ। ਪਰਫਾਰਮੈਂਸ ਤੋਂ ਬਾਅਦ ਜੱਜਾਂ ਨੇ ਸੂਰਜ ਨੂੰ ਸ‍ਟੈਡਿੰਗ ਓਵੇਸ਼ਨ ਦਿੱਤਾ। ਟੇਰੇਂਨ‍ਸ ਨੇ ਉਸ ਦੀ ਤਾਰੀਫ ਵਿਚ ਕਿਹਾ,‘‘ਤੁਸੀਂ ਜੋ ਕੀਤਾ ਉਹ ਸਹੀ ਵਿਚ ਡਾਂਸ ਸੀ। ਤੁਸੀਂ ਡਾਂਸ ਵੀ ਕੀਤਾ, ਇਮੋਸ਼ੰਸ ਵੀ ਦਿੱਤੇ, ਠਹਰਾਅ ਵੀ ਦਿਖਾਇਆ। ਜੋ ਸਭ ਅਸੀਂ ਇਕ ਵਧੀਆ ਡਾਂਸਰ ਵਿਚ ਵੇਖਦੇ ਹਾਂ, ਉਹ ਤੁਹਾਡੇ ਵਿਚ ਦਿਸਿਆ ਮੈਨੂੰ।’’ ਉਥੇ ਹੀ ਗੀਤਾ ਕਪੂਰ ਨੇ ਉਸ ਨੂੰ ਉਨ੍ਹਾਂ ਲੋਕਾਂ ਲਈ ਪ੍ਰੇਰਨਾ ਦੱਸਿਆ। ਗੀਤਾ ਮੈਮ ਨੇ ਕਿਹਾ,‘‘ਸੂਰਜ ਇਸ ਸ਼ੋਅ ਵਿਚ ਮੁਸ਼ਕਲਾਂ ਬਹੁਤ ਹੋਣਗੀਆਂ। ਮੈਂ ਨਹੀਂ ਜਾਣਦੀ ਕਿ ਤੁਸੀਂ ਕਿੰਨੀ ਦੂਰ ਤੱਕ ਜਾਓਗੇ ਪਰ ਤੁਸੀਂ ਇੱਥੇ ਤੱਕ ਪਹੁੰਚੇ ਹੋ ਤਾਂ ਅਸੀਂ ਤੁਹਾਡਾ ਉਹ ਹੱਕ ਨਹੀਂ ਖੌਹ ਸਕਦੇ। ਤੁਸੀਂ ਅੱਗੇ ਜਾਓ।’’

 


ਦੱਸ ਦੇਈਓ ਕਿ ਇਸ ਵਾਰ ਇੰਡੀਆਜ ਬੈਸ‍ਟ ਡਾਂਸਰ ਵਿਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਟੈਲੇਂਟੇਡ ਮੁਕਾਬਲੇਬਾਜ਼ ਪਹੁੰਚੇ ਹਨ। ਇਸ ਸ਼ੋਅ ਨੂੰ ਮਲਾਇਕਾ ਅਰੋੜਾ, ਗੀਤਾ ਕਪੂਰ ਅਤੇ ਟੇਰੇਂਨ‍ਸ ਲੁਈਸ ਜੱਜ ਕਰ ਰਹੇ ਹਨ।  ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਸ਼ੋਅ ਨੂੰ ਹੋਸ‍ਟ ਕਰ ਰਹੇ ਹਨ।

ਇਹ ਵੀ ਪੜ੍ਹੋ: ਦੀਪਿਕਾ ਪਾਦੁਕੋਣ ਦੀ ਡੌਲ ਤੋਂ ਲੈ ਕੇ ਤੈਮੂਰ ਦੇ ਗੁੱਡੇ ਤੱਕ, ਕਾਫੀ ਵਾਇਰਲ ਹੋਏ ਸਿਤਾਰਿਆਂ ’ਤੇ ਬਣੇ ਖਿਡੌਣੇ

 


Tags: Indias Best DancerMalaika AroraGeeta KapoorTerence LewisSuraj Verma ABCD 2

About The Author

manju bala

manju bala is content editor at Punjab Kesari