FacebookTwitterg+Mail

ਅੰਤਰਰਾਸ਼ਟਰੀ ਮਹਿਲਾ ਦਿਵਸ: ਇਹ ਹਨ ਬਾਲੀਵੁੱਡ ਦੀਆਂ ਉਹ 5 ਫਿਲਮਾਂ ਜੋ ਲੀਡ ਅਦਾਕਾਰਾਂ ਕਾਰਨ ਹੋਈਆਂ ਸੁਪਰਹਿੱਟ

international women s day
08 March, 2020 10:16:41 AM

ਮੁੰਬਈ(ਬਿਊਰੋ)- ਬਾਲੀਵੁੱਡ ਵਿਚ ਹਮੇਸ਼ਾ ਤੋਂ ਪੁਰਖ ਪ੍ਰਧਾਨ ਫਿਲਮਾਂ ਬਣਦੀਆਂ ਆਈਆਂ ਹਨ। ਉਥੇ ਹੀ ਪਿਛਲੇ ਕੁੱਝ ਸਾਲਾਂ ਤੋਂ ਹਿੰਦੀ ਸਿਨੇਮਾ ਦੀਆਂ ਫਿਲਮਾਂ ਵਿਚ ਇਕ ਨਵਾਂ ਦੌਰ ਆ ਗਿਆ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਨ ਮਹਿਲਾ ਪ੍ਰਧਾਨ ਫਿਲਮਾਂ ਦੀ। ਬਾਲੀਵੁੱਡ ਦੀਆਂ ਕਈ ਅਜਿਹੀਆਂ ਫਿਲਮਾਂ ਹਨ, ਜੋ ਸਿਰਫ ਅਦਾਕਾਰਾਂ ’ਤੇ ਆਧਾਰਿਤ ਰਹੀਆਂ ਅਤੇ ਉਨ੍ਹਾਂ ਫਿਲਮਾਂ ਨੇ ਦਰਸ਼ਕਾਂ ਦੇ ਦਿਲਾਂ ਨੂੰ ਵੀ ਜਿੱਤਿਆ ਹੈ। ਦੀਪਿਕਾ ਪਾਦੁਕੋਣ ਦੀ ਫਿਲਮ ‘ਪਦਮਾਵਤ’ ਹੋਵੇ ਜਾਂ ਫਿਰ ਜਾਇਰਾ ਵਸੀਮ ਦੀ ਫਿਲਮ ‘ਸੀਕਰੇਟ ਸੁਪਰਸਟਾਰ’। ਵੱਡੇ ਐਕਟਰ ਦੇ ਸਾਹਮਣੇ ਬਾਲੀਵੁੱਡ ਦੀਆਂ ਅਦਾਕਾਰਾਂ ਨੇ ਵੀ ਬਾਕਸ ਆਫਿਸ ’ਤੇ ਬਹੁਤ ਵਧੀਆ ਜਗ੍ਹਾ ਬਣਾਈ। ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਫਿਲਮਾਂ ਬਾਰੇ ਰੁਬਰੂ ਕਰਵਾਉਣ ਜਾ ਰਹੇ ਹਾਂ।
‘ਪਦਮਾਵਤ’
ਦੀਪਿਕਾ ਪਾਦੁਕੋਣ, ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਸਟਾਰਰ ਫਿਲਮ ‘ਪਦਮਾਵਤ’ ਸਾਲ 2018 ਦੀ ਸੁਪਰਹਿੱਟ ਫਿਲਮਾਂ ’ਚੋਂ ਇੱਕ ਹੈ। ਫਿਲਮ ‘ਪਦਮਾਵਤ’ ਵਿਚ ਦੀਪਿਕਾ ਨੇ ਪਦਮਾਵਤੀ ਦਾ ਕਿਰਦਾਰ ਕੀਤਾ ਸੀ। ਇਸ ਫਿਲਮ ਦੇ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਹਨ।
Punjabi Bollywood Tadka
‘ਕਵੀਨ’
ਕੰਗਨਾ ਰਣੌਤ ਦੀ ਫਿਲਮ ‘ਕਵੀਨ’ ਉਨ੍ਹਾਂ ਦੀ ਸਭ ਤੋਂ ਵਧੀਆ ਅਤੇ ਹਿੰਦੀ ਸਿਨੇਮਾ ਦੀ ਸਭ ਤੋਂ ਸ਼ਾਨਦਾਰ ਫਿਲਮਾਂ ’ਚੋਂ ਇਕ ਹੈ।  ਇਹ ਫਿਲਮ ਸਾਲ 2013 ਵਿਚ ਆਈ ਸੀ। ਇਸ ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਸੀ। ਇਸ ਫਿਲਮ ਨੇ ਕੰਗਨਾ ਨੂੰ ਰਾਤੋਂ-ਰਾਤ ਸੁਪਰਹਿੱਟ ਅਦਾਕਾਰਾ ਵੀ ਬਣਾ ਦਿੱਤਾ।
Punjabi Bollywood Tadka
‘ਨਾਮ ਸ਼ਬਾਨਾ’
‘ਪਿੰਕ’ ਵਰਗੀ ਦਮਦਾਰ ਫਿਲਮ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ ਤਾਪਸੀ ਪੰਨੂ ਫਿਲਮ ‘ਨਾਮ ਸ਼ਬਾਨਾ’ ਵਿਚ ਨਜ਼ਰ ਆਈ। ਇਸ ਫਿਲਮ ਵਿਚ ਤਾਪਸੀ ਨੇ ਅੰਡਰਕਵਰ ਏਜੰਟ ਦਾ ਕਿਰਦਾਰ ਨਿਭਾਇਆ ਸੀ। ‘ਨਾਮ ਸ਼ਬਾਨਾ’ ਨੂੰ ਬਾਕਸ ਆਫਿਸ ’ਤੇ ਵੀ ਵਧੀਆ ਰਿਸਪਾਂਸ ਮਿਲਿਆ ਸੀ।
Punjabi Bollywood Tadka
MOM
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਹੁਣ ਸਾਡੇ ਵਿਚਕਾਰ ਨਹੀਂ ਹੈ। ਉਨ੍ਹਾਂ ਦੀ ਹੁਣ ਤੱਕ ਦੀ ਆਖਰੀ ਫਿਲਮ MOM ਹੈ। ਇਸ ਫਿਲਮ ਵਿਚ ਸ਼੍ਰੀਦੇਵੀ ਨੇ ਮਾਂ ਦਾ ਕਿਰਦਾਰ ਨਿਭਾਇਆ ਸੀ। ਫਿਲਮ MOM ਉਨ੍ਹਾਂ ਦੀ 300ਵੀਂ ਫਿਲਮ ਸੀ। ਇਸ ਫਿਲਮ ਵਿਚ ਉਨ੍ਹਾਂ ਨਾਲ ਨਵਾਜ਼ੂਦੀਨ ਸਿੱਦੀਕੀ ਵੀ ਨਜ਼ਰ ਆਏ ਸਨ।
Punjabi Bollywood Tadka
 ‘ਸੀਕ੍ਰੇਟ ਸੁਪਰਸਟਾਰ’ 
ਆਮਿਰ ਖਾਨ ਅਤੇ ‘ਦੰਗਲ ਗਰਲ’ ਜਾਇਰਾ ਵਸੀਮ ਸਟਾਰਰ ਫਿਲਮ ‘ਸੀਕ੍ਰੇਟ ਸੁਪਰਸਟਾਰ’ ਸਾਲ 2017 ਦੀਆਂ ਸਭ ਤੋਂ ਬਿਹਤਰ ਫਿਲਮਾਂ ’ਚੋਂ ਇਕ ਹੈ। ਇਸ ਫਿਲਮ ਵਿਚ ਅਜਿਹੀ ਲੜਕੀ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ, ਜੋ ਸਿੰਗਰ ਬਨਣਾ ਚਾਹੁੰਦੀ ਹੈ। ‘ਸੀਕ੍ਰੇਟ ਸੁਪਰਸਟਾਰ’ ਨੂੰ ਬਾਕਸ ਆਫਿਸ ’ਤੇ ਕਾਫੀ ਵਧੀਆ ਰਿਸਪਾਂਸ ਮਿਲਿਆ ਸੀ।
Punjabi Bollywood Tadka

 

ਇਹ ਵੀ ਪੜ੍ਹੋ: ਜੈਪ੍ਰਦਾ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ


Tags: International Womens DayInternational Womens Day 2020PinkQueenMOM

About The Author

manju bala

manju bala is content editor at Punjab Kesari