ਰਾਮਪੁਰ (ਬਿਊਰੋ)- ਫਿਲਮ ਅਭਿਨੇਤਰੀ ਅਤੇ ਭਾਜਪਾ ਦੀ ਨੇਤਰੀ ਜੈਪ੍ਰਦਾ ਵਿਰੁੱਧ ਉੱਤਰ ਪ੍ਰਦੇਸ਼ ਦੇ ਰਾਮਪੁਰ ਦੀ ਇਕ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਪਿਛਲੇ ਸਾਲ ਹੋਈਆਂ ਲੋਕ ਸਭਾ ਦੀਆਂ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਜਾਰੀ ਹੋਏ ਹਨ। ਮਾਮਲੇ ਦੀ ਅਗਲੀ ਸੁਣਵਾਈ 20 ਅਪ੍ਰੈਲ ਨੂੰ ਹੋਵੇਗੀ। ਪਿਛਲੀ ਸੁਣਵਾਈ ਸਮੇਂ ਜੈਪ੍ਰਦਾ ਦੇ ਗੈਰ ਹਾਜ਼ਰ ਰਹਿਣ ਕਾਰਣ ਇਹ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਰਾਮਪੁਰ ਲੋਕ ਸਭਾ ਸੀਟ ਤੋਂ ਸਪਾ ਦੇ ਉਮੀਦਵਾਰ ਆਜ਼ਮ ਖਾਨ ਅਤੇ ਜੈਪ੍ਰਦਾ ਦਰਮਿਆਨ ਤਿੱਖੀਆਂ ਟਿਪਣੀਆਂ ਹੋਈਆਂ ਸਨ। ਆਜ਼ਮ ਖਾਨ ਨੇ ਜੈਪ੍ਰਦਾ ਨੂੰ ਲਗਭਗ ਇਕ ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ: ਦੀਪਿਕਾ ਪਾਦੁਕੋਣ ਦੀ ਡੌਲ ਤੋਂ ਲੈ ਕੇ ਤੈਮੂਰ ਦੇ ਗੁੱਡੇ ਤੱਕ, ਕਾਫੀ ਵਾਇਰਲ ਹੋਏ ਸਿਤਾਰਿਆਂ ’ਤੇ ਬਣੇ ਖਿਡੌਣੇ