FacebookTwitterg+Mail

ਜੈਸਮੀਨ ਜੱਸੀ ਦਾ ਸਿੰਗਲ ਟਰੈਕ 'ਗੇੜੇ' ਰਿਲੀਜ਼

jaismeen jassi ne w song gede
15 May, 2019 01:56:59 PM

ਜਲੰਧਰ (ਬਿਊਰੋ) — ਅਨੇਕਾਂ ਡਿਊਟ ਗੀਤਾਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਗਾਇਕਾ ਜੈਸਮੀਨ ਜੱਸੀ ਦਾ ਨਵਾਂ ਸਿੰਗਲ ਟਰੈਕ 'ਗੇੜੇ' ਅੱਜ ਰਿਲੀਜ਼ ਹੋ ਰਿਹਾ ਹੈ। ਦੱਸ ਦਈਏ ਕਿ ਜੈਸਮੀਨ ਜੱਸੀ ਦਾ ਸਿੰਗਲ ਟਰੈਕ 'ਗੇੜੇ' ਅਰਬਨ ਪੇਂਡੂ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਹੋਵੇਗਾ। ਹਾਲਾਂਕਿ ਕੁਝ ਘੰਟੇ ਪਹਿਲਾ ਜੈਸਮੀਨ ਜੱਸੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਸ ਗੀਤ ਦੀ ਛੋਟੀ ਜਿਹੀ ਝਲਕ ਸ਼ੇਅਰ ਕੀਤੀ ਹੈ।

   ਜੈਸਮੀਨ ਜੱਸੀ ਦਾ ਸਿੰਗਲ ਟਰੈਕ ਗੇੜੇ ਦੀ ਫਰਸਟ ਲੁੱਕ (ਵੀਡੀਓ) —


ਜਾਣਕਾਰੀ ਦਿੰਦਿਆਂ ਦੀਪ ਢਿੱਲੋਂ ਨੇ ਦੱਸਿਆ ਕਿ ਜੈਸਮੀਨ ਜੱਸੀ ਦਾ ਸਿੰਗਲ ਟਰੈਕ 'ਗੇੜੇ' ਦਾ ਮਿਊਜ਼ਿਕ ਡੀ. ਜੇ. ਨਰਿੰਦਰ ਵੱਲੋਂ ਤਿਆਰ ਕੀਤਾ ਗਿਆ ਹੈ। 'ਗੇੜੇ' ਗੀਤ ਨੂੰ ਤੇਜਿੰਦਰ ਕਿਸ਼ਨਗੜ੍ਹ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਸੋਨੀ ਧੀਮਾਨ ਨੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਹੈ, ਜੋ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Tags: GedeFirst LookJaismeen JassiDeep DhillonUrban Pendu Music

Edited By

Sunita

Sunita is News Editor at Jagbani.