ਮੁੰਬਈ(ਬਿਊਰੋ)- ‘ਬਿੱਗ ਬੌਸ 13’ ਵਿਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਇਕ-ਦੂਜੇ ਦੇ ਕਾਫ਼ੀ ਕਰੀਬ ਸਨ। ਸ਼ਹਿਨਾਜ਼ ਨੇ ਕਈ ਵਾਰ ਸਿਧਾਰਥ ਨਾਲ ਪਿਆਰ ਦਾ ਇਜ਼ਹਾਰ ਕੀਤਾ ਪਰ ਸਿਧਾਰਥ ਨੇ ਹਮੇਸ਼ਾ ਉਨ੍ਹਾਂ ਨੂੰ ਆਪਣਾ ਵਧੀਆ ਦੋਸਤ ਦੱਸਿਆ ਹੈ। ਹਾਲ ਹੀ ਵਿਚ ਵਿਕਾਸ ਗੁਪਤਾ ਨੇ ਦੋਵਾਂ ਦੇ ਰਿਸ਼ਤੇ ’ਤੇ ਆਪਣਾ ਰਿਐਕਸ਼ਨ ਦਿੱਤਾ ਹੈ। ਵਿਕਾਸ ਨੇ ਕਿਹਾ, ‘‘ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਹਾਂ ਕਿ ਦੋਵਾਂ ਦੇ ਵਿਚ ਬਹੁਤ ਜ਼ਿਆਦਾ ਪਿਆਰ ਹੈ।’’ ਇਸ ਦੇ ਨਾਲ ਹੀ ਵਿਕਾਸ ਨੂੰ ਜਦੋਂ ਬੋਲਿਆ ਗਿਆ ਕਿ ਕੁੱਝ ਲੋਕ ਦੋਵਾਂ ਦੀ ਬਾਂਡਿੰਗ ਨੂੰ ਦੋਸਤੀ ਦਾ ਨਾਮ ਦੇ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ,‘‘ਇਸ ਨੂੰ ਦੋਸਤੀ ਨਹੀਂ ਕਿਹਾ ਜਾ ਸਕਦਾ। ਇਹ ਅਟੈਚਮੇਂਟ ਹੈ ਜੋ ਦੋਵਾਂ ਵਿਚਕਾਰ ਹੈ।’’ ਸ਼ਹਿਨਾਜ਼ ਦੇ ਸ਼ੋਅ ‘ਮੁੱਝਸੇ ਸ਼ਾਦੀ ਕਰੋਗੇ’ ਨੂੰ ਲੈ ਕੇ ਵਿਕਾਸ ਬੋਲੇ, ‘‘ਉਨ੍ਹਾਂ ਨੂੰ ਜੇਕਰ ਕਲੀਅਰ ਨਹੀਂ ਸੀ ਤਾਂ ਇਹ ਸ਼ੋਅ ਨਹੀਂ ਕਰਨਾ ਸੀ। ਉਨ੍ਹਾਂ ਨੂੰ ਆਪਣੀ ਫੀਲਿੰਗਸ ਸਮਝਣੀ ਸੀ।’’
ਸਿਧਾਰਥ ਨਾਲ ਬਹੁਤ ਪਿਆਰ ਕਰਦੀ ਹਾਂ: ਸ਼ਹਿਨਾਜ਼ ਗਿੱਲ
ਹਾਲ ਹੀ ਵਿਚ ਸ਼ਹਿਨਾਜ਼, ਜੈ ਭਾਨੁਸ਼ਾਲੀ ਨਾਲ ਆਪਣੇ ਦਿਲ ਦੀ ਗੱਲ ਕੀਤੀ। ਇਸ ਦੌਰਾਨ ਸ਼ਹਿਨਾਜ਼ ਨੇ ਕਿਹਾ,‘‘ਮੈਂ ਤੁਹਾਨੂੰ ਸਿੱਧੀ ਗੱਲ ਕਹਿੰਦੀ ਹਾਂ ਕਿ ਜਦੋਂ ਮੈਂ ਇਸ ਸ਼ੋਅ ਨੂੰ ਸਾਇਨ ਕੀਤਾ ਸੀ ਤਾਂ ਮੈਂ ਇਕ ਦਮ ਹਾਂ ਕਹਿ ਦਿੱਤਾ ਸੀ। ਮੈਂ ਫਨ ਲਈ ਇਸ ਸ਼ੋਅ ਨੂੰ ਸਾਇਨ ਕੀਤਾ ਸੀ. ਮੈਂ ਸੋਚਿਆ ਸੀ ਕਿ ਸ਼ੋਅ ਨੂੰ ਸ਼ੋਅ ਹੀ ਸਮਝਾਗੀ। ਮੈਨੂੰ ਲੱਗਾ ਸੀ ਕਿ ਸ਼ੋਅ ਵਿਚ ਕੋਈ ਆਵੇਗਾ ਅਤੇ ਮੈਨੂੰ ਪੈਂਪਰ ਕਰੇਗਾ ਤਾਂ ਮੈਨੂੰ ਵਧੀਆ ਲੱਗੇਗਾ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਚੀਜ਼ ਮੇਰੇ ਤੇ ਭਾਰੀ ਪਵੇਗੀ। ਮੈਂ ਕਿਸੇ ਨੂੰ ਬਹੁਤ ਜ਼ਿਆਦਾ ਫੀਲ ਕਰਨ ਲੱਗੀ ਹਾਂ। ਮੈਨੂੰ ਸ਼ਾਇਦ ਹੁਣ ਪਿਆਰ ਹੋ ਗਿਆ ਹੈ।’’
ਜੈ ਕਹਿੰਦੇ ਹਨ ਤੁਹਾਨੂੰ ਕਿਸ ਨਾਲ ਪਿਆਰ ਹੋ ਗਿਆ ਹੈ ਤਾਂ ਸ਼ਹਿਨਾਜ਼ ਕਹਿੰਦੀਆਂ ਹੈ, ਸਿਧਾਰਥ ਨਾਲ। ਤਾਂ ਜੈ ਕਹਿੰਦੇ ਹਨ, ਸਿਧਾਰਥ ਨੇ ਕੀ ਤੁਹਾਨੂੰ ਕਦੇ ਐਕਸਪ੍ਰੈੱਸ ਕੀਤਾ ਹੈ ਤਾਂ ਸ਼ਹਿਨਾਜ਼ ਕਹਿੰਦੀ ਹੈ, ਉਹ ਨਹੀਂ ਬੋਲੇਗਾ... ਉਸ ਨੂੰ ਜੇਕਰ ਹੋਵੇਗਾ ਵੀ ਤਾਂ ਉਹ ਕਦੇ ਨਹੀਂ ਬੋਲੇਗਾ। ਉਸ ਨੂੰ ਚਾਹੇ ਮੈਂ ਗਧੀ ਲੱਗ ਰਹੀ ਹਾਂ ਪਰ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ ਕੀ ਕਰਾ ਹੁਣ।’’
ਇਹ ਵੀ ਪੜ੍ਹੋ: B'DAY SPL : ਹਨੀ ਸਿੰਘ ਦੇ ਨਾਂ ਅੱਗੇ 'ਯੋ ਯੋ' ਲੱਗਣ ਦਾ ਇਹ ਹੈ ਦਿਲਚਸਪ ਕਿੱਸਾ