ਮੁੰਬਈ (ਬਿਊਰੋ) : ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਪਿਤਾ ਬਣਨ ਤੋਂ ਬਾਅਦ ਕਈ ਸਿਤਾਰੇ ਉਨ੍ਹਾਂ ਦੀ ਬੇਟੀ ਅਨਾਇਰਾ ਨੂੰ ਮਿਲਣ ਜਾ ਰਹੇ ਹਨ। ਕਪਿਲ ਸ਼ਰਮਾ ਦੀ ਇਸ ਛੋਟੀ ਏਜਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਹੁਣ ਕੁਝ ਨਵੀਆਂ ਤਸਵੀਰਾਂ ਵਿਚ ਕਪਿਲ ਦੀ ਬੇਟੀ ਅਨਾਇਰਾ ਰਿਆ ਤਿਵਾਰੀ ਦੀ ਗੋਦ ਵਿਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਰਿਆ ਕਪਿਲ ਨੂੰ ਭਰਾ ਮੰਨਦੀ ਹੈ ਅਤੇ ਉਹ ਕਈ ਵਾਰ ਕਪਿਲ ਸ਼ਰਮਾ ਨਾਲ ਤਸਵੀਰਾਂ ਵਿਚ ਨਜ਼ਰ ਆ ਚੁੱਕੀ ਹੈ। ਤਸਵੀਰਾਂ ਵਿਚ ਕਪਿਲ ਦੀ ਬੇਟੀ ਅਨਾਇਰਾ ਚੈੱਕ ਸ਼ਰਟ ਅਤੇ ਪੀਚ ਕਲਰ ਦੀ ਲੈਗਿੰਗ ਨਾਲ ਖੂਬਸੂਰਤ ਸਾਕਸ ਪਾਏ ਨਜ਼ਰ ਆ ਰਹੀ ਹੈ। ਅਨਾਇਰਾ ਨੇ ਸਿਰ 'ਤੇ ਜੋ ਹੇਅਰ ਬੈਂਡ ਪਾਇਆ ਹੋਇਆ ਹੈ ਉਹ ਕਾਫੀ ਪਿਆਰਾ ਲੱਗ ਰਿਹਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗਾਇਕਾ ਰਿਚਾ ਸ਼ਰਮਾ ਅਤੇ ਸੁਦੇਸ਼ ਲਹਿਰੀ ਕਪਿਲ ਦੀ ਬੇਟੀ ਨੂੰ ਮਿਲਣ ਗਏ ਸਨ। ਸੁਦੇਸ਼ ਨੇ ਅਨਾਇਰਾ ਨਾਲ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ, ਜਿਸ ਨੂੰ ਕਾਫੀ ਜ਼ਿਆਦਾ ਲਾਈਕ ਅਤੇ ਸ਼ੇਅਰ ਕੀਤਾ ਗਿਆ ਸੀ। ਸੁਦੇਸ਼ ਨੇ ਤਸਵੀਰ ਨਾਲ ਕੈਪਸ਼ਨ ਵਿਚ ਲਿਖਿਆ, ''ਕਪਿਲ ਦੇ ਘਰ ਆਈ ਇਕ ਨੰਨ੍ਹੀ ਪਰੀ।'' ਰਿਚਾ ਸ਼ਰਮਾ ਨੇ ਵੀ ਕਪਿਲ ਦੀ ਬੇਟੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਦੀ ਕੈਪਸ਼ਨ ਵਿਚ ਲਿਖਿਆ, ''ਆਖਿਰ ਆਪਣੀ ਲਿਟਿਲ ਏਜਲ ਅਨਾਇਰਾ ਨੂੰ ਮਿਲੀ।'' ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ 10 ਦਸੰਬਰ 2019 ਨੂੰ ਅਨਾਇਰਾ ਨੂੰ ਜਨਮ ਦਿੱਤਾ ਸੀ।
ਇਹ ਵੀ ਪੜ੍ਹੋ : ਬਾਕਸ ਆਫਿਸ 'ਤੇ ਕੋਰੋਨਾ ਵਾਇਰਸ ਦੀ ਸਟ੍ਰਾਈਕ, ਹੋ ਰਿਹੈ ਕਰੋੜਾਂ ਦਾ ਨੁਕਸਾਨ