ਮੁੰਬਈ (ਬਿਊਰੋ) — ਕੁਣਾਲ ਖੇਮੂ ਫਿਲਮਾਂ 'ਚ ਸਰਗਰਮ ਹੋਣ ਦੇ ਨਾਲ ਹੁਣ ਇਕ ਵੱਡੇ ਖਾਨਦਾਨ ਦਾ ਜਵਾਈ ਵੀ ਹੈ। ਭਾਵੇਂ ਹੀ ਉਹ ਮਲਟੀ ਸਟਾਰਰ ਫਿਲਮਾਂ ਕਰਦੇ ਹੋਣ ਪਰ ਉਸ 'ਚ ਐਕਟਿੰਗ ਦਾ ਹੁਨਰ ਹੈ। ਅੱਜ ਕੁਣਾਲ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਕੁਣਾਲ ਨੂੰ ਉਸ ਸਮੇਂ ਪਛਾਣ ਮਿਲੀ ਸੀ, ਜਦੋਂ ਉਸ ਨੇ ਆਮਿਰ ਖਾਨ ਨਾਲ 'ਰਾਜਾ ਹਿੰਦੁਸਤਾਨੀ' 'ਚ ਕੰਮ ਕੀਤਾ ਸੀ।
ਕੁਣਾਲ ਨੇ ਮਹੇਸ਼ ਭੱਟ ਦੀ ਫਿਲਮ ਸਰ ਨਾਲ ਕੀਤਾ ਡੈਬਿਊ
ਉਸ ਸਮੇਂ ਕੁਣਾਲ ਦੀ ਉਮਰ 13 ਸਾਲ ਸੀ। ਚਾਈਲਡ ਆਰਟਿਸਟ ਦੇ ਤੌਰ 'ਤੇ ਕੁਣਾਲ ਨੇ ਖੂਬ ਨਾਂ ਕਮਾਇਆ ਸੀ। ਕੁਣਾਲ ਨੇ ਸਾਲ 1993 'ਚ ਮਹੇਸ਼ ਭੱਟ ਦੀ ਫਿਲਮ 'ਸਰ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ 'ਹਮ ਹੈਂ ਰਾਹੀ ਪਿਆਰ ਕੇ' 'ਚ ਆਮਿਰ ਖਾਨ ਨਾਲ ਨਜ਼ਰ ਆਏ ਸੀ। ਇਨ੍ਹਾਂ ਫਿਲਮਾਂ 'ਚ ਕੁਣਾਲ ਦੀ ਐਕਟਿੰਗ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਕੁਣਾਲ ਨੇ 'ਜ਼ਖਮ', 'ਭਾਈ' ਅਤੇ 'ਦੁਸ਼ਮਣ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰਕੇ ਬਾਲੀਵੁੱਡ 'ਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ। 'ਰਾਜਾ ਹਿੰਦੁਸਤਾਨੀ' 'ਚ ਤਾਂ ਕੁਣਾਲ ਨੇ ਆਮਿਰ ਖਾਨ ਨੂੰ ਵੀ ਟੱਕਰ ਦਿੱਤੀ ਸੀ। ਇਸ ੋਤੋਂ ਬਾਅਦ 'ਜਖਮ' 'ਚ ਇਕ ਕਦਮ ਹੋ ਅੱਗੇ ਨਿਕਲ ਗਏ। ਇਨ੍ਹਾਂ ਫਿਲਮਾਂ 'ਚ ਉਸ ਨੇ ਅਜੈ ਦੇਵਗਨ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।
ਫਿਲਮ ਕਲਯੁੱਗ ਨਾਲ ਕੀਤਾ ਜ਼ੋਰਦਾਰ ਕਮਬੈਕ
ਕਿਰਦਾਰ ਦੀ ਗੰਭੀਰਤਾ ਨੂੰ ਜਿਸ ਤਰ੍ਹਾਂ ਨਾਲ ਉਸ ਨੇ ਪਰਦੇ 'ਤੇ ਉਤਾਰਿਆ, ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਤੋਂ ਬਾਅਦ ਕੁਣਾਲ ਨੇ ਫਿਲਮਾਂ ਤੋਂ ਬ੍ਰੇਕ ਲੈ ਲਿਆ ਅਤੇ ਰਿ 7-8 ਸਾਲ ਬਾਅਦ ਸਾਲ 2005 'ਚ ਹੀਰੋ ਬਣ ਕੇ ਪਰਤੇ। ਮੇਕਰ ਮੋਹਿਤ ਸੂਰੀ ਨੇ ਕੁਣਾਲ ਨੂੰ ਆਪਣੀ ਫਿਲਮ 'ਕਲਯੁੱਗ' 'ਚ ਲਾਂਚ ਕੀਤਾ। ਇਹ ਕਮਬੈਕ ਜ਼ੋਰਦਾਰ ਰਿਹਾ।
ਫਿਲਮ 'ਚ ਕੁਣਾਲ ਦੀ ਪਰਫਾਰਮੈਂਸ ਨੂੰ ਕਾਫੀ ਸਰਾਹਿਆ ਗਿਆ ਪਰ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ। ਗੰਭੀਰ ਕਿਰਦਾਰਾਂ ਤੋਂ ਇਲਾਵਾ ਕੁਣਾਲ ਖੇਮੂ ਨੇ ਕਈ ਕਾਮੇਡੀ ਫਿਲਮਾਂ 'ਚ ਕੰਮ ਕੀਤਾ। 'ਗੋਲਮਾਲ' ਸੀਰੀਜ਼, 'ਗੋ ਗੋਵਾ ਗੋਨ', 'ਢੋਲ', 'ਜੈ ਵੀਰੂ' ਅਤੇ 'ਗੁੱਡੂ ਕੀ ਗਨ' ਵਰਗੀਆਂ ਕਾਮੇਡੀ ਫਿਲਮਾਂ ਨੇ ਉਸ ਦੇ ਟੈਲੇਂਟ ਨੂੰ ਹੋਰ ਨਿਖਾਰਿਆ।
ਸੋਹਾ ਅਲੀ ਖਾਨ ਨਾਲ 2015 'ਚ ਕਰਵਾਇਆ ਵਿਆਹ
ਦੱਸਣਯੋਗ ਹੈ ਕਿ ਕੁਣਾਲ ਖੇਮੂ, ਕਰਨ ਜੌਹਰ ਦੀ ਫਿਲਮ 'ਕਲੰਕ' 'ਚ ਨਜ਼ਰ ਆਇਆ ਸੀ। ਕੁਣਾਲ ਨੇ ਸਾਲ 2015 'ਚ ਪਟੌਦੀ ਪ੍ਰਿੰਸਜ਼ ਸੋਹਾ ਅਲੀ ਖਾਨ ਨਾਲ ਵਿਆਹ ਕਰਵਾਇਆ ਸੀ। ਕੁਣਾਲ ਤੇ ਸੋਹਾ ਦੀ ਪਹਿਲੀ ਮੁਲਾਕਾਤ ਫਿਲਮ 'ਢੂੰਡਤੇ ਰਹਿ ਜਾਓਗੇ' ਜੇ ਸੈੱਟ 'ਤੇ ਹੋਈ ਸੀ। ਸ਼ੁਰੂਆਤ ਦੋਸਤੀ ਤੋਂ ਹੋਈ, ਜੋ ਹੋਲੀ-ਹੋਲੀ ਪਿਆਰ 'ਚ ਬਦਲ ਗਈ। ਦੋਵਾਂ ਨੇ ਇਕ-ਦੂਜੇ ਨੂੰ ਹੋਰ ਕਰੀਬੀ ਤੋਂ ਜਾਣਨ ਲਈ ਲਿਵਇਨ ਰਿਲੇਸ਼ਨਸ਼ਿਪ 'ਚ ਰਹਿਣ ਦਾ ਫੈਸਲਾ ਕੀਤਾ।