ਜਲੰਧਰ (ਬਿਊਰੋ)— 26 ਅਪ੍ਰੈਲ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫਿਲਮ 'ਨਾਢੂ ਖਾਂ' ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਫਿਲਮ ਪ੍ਰਤੀ ਦਰਸ਼ਕਾਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦਰਸ਼ਕਾਂ ਦੇ ਉਤਸ਼ਾਹ 'ਚ ਵਾਧਾ ਕਰਦਾ ਇਕ ਹੋਰ ਗੀਤ 'ਗੱਭਰੂ' ਅੱਜ ਰਿਲੀਜ਼ ਹੋ ਗਿਆ ਹੈ। 'ਗੱਭਰੂ' ਗੀਤ ਇਕ ਡਿਊਟ ਸੌਂਗ ਹੈ, ਜਿਸ ਨੂੰ ਨਿੰਜਾ ਤੇ ਗੁਰਲੇਜ ਅਖਤਰ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਗੀਤਕਾਰ ਫਤਿਹ ਸ਼ੇਰਗਿੱਲ ਨੇ ਲਿਖਿਆ ਹੈ ਤੇ ਮਿਊਜ਼ਿਕ ਗੈਗ ਸ਼ਟੂਡੀਓਜ਼ ਨੇ ਦਿੱਤਾ ਹੈ। 'ਗੱਭਰੂ' ਇਕ ਰੋਮਾਂਟਿਕ ਭੰਗੜਾ ਸੌਂਗ ਹੈ। ਇਸ ਗੀਤ ਨੂੰ ਹੀਰੋ ਹਰੀਸ਼ ਵਰਮਾ ਤੇ ਹੀਰੋਇਨ ਵਾਮਿਕਾ ਗੱਬੀ 'ਤੇ ਫਿਲਮਾਇਆ ਗਿਆ ਹੈ। ਵਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਨਾਢੂ ਖਾਂ ਦੇ ਪੰਜਾਬੀ ਗੀਤ ਗੱਭਰੂ ਦੀ ਵੀਡੀਓ —
ਜ਼ਿਕਰਯੋਗ ਹੈ ਕਿ 'ਨਾਢੂ ਖਾਂ' ਫਿਲਮ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ। ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਬੀ. ਐੱਨ. ਸ਼ਰਮਾ, ਬਨਿੰਦਰ ਬੰਨੀ, ਹੋਬੀ ਧਾਲੀਵਾਲ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿੱਤਰਕਾਰ, ਸਿਮਰਨ ਢੀਂਡਸਾ, ਪ੍ਰਕਾਸ਼ ਗਾਧੂ, ਮਹਾਬੀਰ ਭੁੱਲਰ, ਰਾਜ ਧਾਲੀਵਾਲ, ਸਤਵਿੰਦਰ ਕੌਰ, ਸੀਮਾ ਕੌਸ਼ਲ, ਮਾਸਟਰ ਅੰਸ਼ ਤੇਜਪਾਲ ਤੇ ਚਾਚਾ ਬਿਸ਼ਨਾ ਸਮੇਤ ਕਈ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। 'ਨਾਢੂ ਖਾਂ' ਫਿਲਮ ਨੂੰ ਹਰਪ੍ਰੀਤ ਸਿੰਘ ਦੇਵਗਨ, ਅਚਿੰਤ ਗੋਇਲ ਤੇ ਰਾਕੇਸ਼ ਦਹੀਆ ਨੇ ਪ੍ਰੋਡਿਊਸ ਕੀਤਾ ਹੈ।