FacebookTwitterg+Mail

HD ਪ੍ਰਿੰਟ 'ਚ ਇਸ ਸਾਈਟ 'ਤੇ ਲੀਕ ਹੋਈ ਰਣਬੀਰ ਦੀ 'ਸੰਜੂ', ਫਿਲਮ ਨੂੰ ਹੋ ਸਕਦੈ ਭਾਰੀ ਨੁਕਸਾਨ

sanju leaked online
30 June, 2018 10:26:49 AM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਬਾਇਓਪਿਕ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਸਨ। 'ਸੰਜੂ' ਬੀਤੇ ਸ਼ੁੱਕਰਵਾਰ ਰਿਲੀਜ਼ ਹੋ ਚੁੱਕੀ ਹੈ। ਪਹਿਲੇ ਹੀ ਦਿਨ ਫਿਲਮ ਨੇ ਚੰਗੀ ਕਮਾਈ ਕੀਤੀ ਹੈ। ਖਬਰਾਂ ਦੀ ਮੰਨੀਏ ਤਾਂ ਫਿਲਮ ਦੇ ਪਹਿਲੇ ਦਿਨ ਦਾ ਕਲੈਕਸ਼ਨ 30-35 ਤੱਕ ਜਾਵੇਗਾ। ਇਸ ਵਿਚਕਾਰ ਰਣਬੀਰ ਕਪੂਰ ਅਤੇ ਰਾਜਕੁਮਾਰ ਹਿਰਾਨੀ ਲਈ ਇਕ ਬੁਰੀ ਖਬਰ ਆਈ ਹੈ।

  ਫਿਲਮ ਹੋਈ ਆਨਲਾਈਨ ਲੀਕ -

Punjabi Bollywood Tadka

ਇਰ ਰਿਪੋਰਟ ਮੁਤਾਬਕ 'ਸੰਜੂ' ਇੰਟਰਨੈੱਟ 'ਤੇ ਲੀਕ ਹੋ ਚੁੱਕੀ ਹੈ। ਕੁਝ ਯੂਜ਼ਰਸ ਨੇ ਇੰਟਰਨੈੱਟ 'ਤੇ ਲੀਕ ਹੋਈ ਫਿਲਮ ਦੇ ਸਕ੍ਰੀਨਸ਼ਾਰਟ ਸ਼ੇਅਰ ਕੀਤੇ ਹਨ। ਜਾਣਕਾਰੀ ਮੁਤਾਬਕ ਫਿਲਮ ਟੋਰੰਟ ਸਾਈਟ 'ਤੇ ਲੀਕ ਹੋਈ ਹੈ। ਟਵਿਟਰ ਯੂਜ਼ਰਸ ਦਾ ਮੰਨਣਾ ਹੈ ਕਿ ਲੀਕ ਹੋਈ ਫਿਲਮ HD ਪ੍ਰਿੰਟ 'ਚ ਹੈ। ਇਹ ਫਿਲਮ ਦੁਨੀਆਭਰ ਦੇ ਸਕ੍ਰੀਨਸ 'ਤੇ ਰਿਲੀਜ਼ ਹੋਈ ਹੈ। ਜੇਕਰ ਸੱਚੀ 'ਚ ਇਹ ਫਿਲਮ ਲੀਕ ਹੋਈ ਹੈ ਤਾਂ ਇਸ ਦਾ ਅਸਰ ਕਮਾਈ 'ਤੇ ਜ਼ਰੂਰ ਪਵੇਗਾ।

Punjabi Bollywood Tadka

ਜਿਵੇਂ ਹੀ ਫਿਲਮ ਲੀਕ ਦੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਰਣਬੀਰ ਦੇ ਪ੍ਰਸ਼ੰਸਕ ਬੇਹੱਦ ਦੁਖੀ ਹੋ ਗਏ। ਇਸ ਦੇ ਨਾਲ ਹੀ ਪ੍ਰਸ਼ੰਸਕਾਂ ਨੇ ਦਰਸ਼ਕਾਂ ਤੋਂ ਅਪੀਲ ਕੀਤੀ, ''ਫਿਲਮ ਹਾਲ 'ਚ ਜਾ ਕੇ ਹੀ ਦੇਖੋ। ਪਾਇਰੇਸੀ ਨੂੰ ਉਤਸ਼ਾਹਿਤ ਨਾ ਕਰੋ।'' ਇਕ ਯੂਜ਼ਰ ਨੇ ਲਿਖਿਆ, ''ਸੈਂਸਲ ਬੋਰਡ ਨੇ ਸੰਜੂ ਦੇ ਟਾਇਲੇਟ ਲੀਕ ਸੀਨ ਨੂੰ ਕੱਟਣ ਲਈ ਕਿਹਾ ਹੈ ਪਰ ਫਿਲਮ ਦੇ ਲੀਕ ਦੀ ਸਮੱਸਿਆ ਦਾ ਕੋਈ ਇਲਾਜ ਨਹੀਂ ਹੈ।'' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਜਨੀਕਾਂਤ ਦੀ ਫਿਲਮ 'ਕਾਲਾ' ਆਨਲਾਈਨ ਲੀਕ ਹੋ ਗਈ ਸੀ।

 


Tags: Sanjay DuttSanju Leaked Online Ranbir KapoorBiopic

Edited By

Chanda Verma

Chanda Verma is News Editor at Jagbani.