FacebookTwitterg+Mail

ਸ਼ਰਧਾ ਨਾਲ ਸੈਫਲੀ ਲੈਣ ਲਈ ਬੇਤਾਬ ਹੋਈ ਫੈਨ ਨੂੰ ਟੀਮ ਨੇ ਖਿੱਚ ਕੇ ਕੀਤਾ ਪਿੱਛੇ, ਵੀਡੀਓ ਵਾਇਰਲ

shraddha kapoor saves crazy fan from bodyguards and fulfils her wish
05 March, 2020 09:49:42 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਜਲਦ ਹੀ ਫਿਲਮ ‘ਬਾਗੀ 3’ ’ਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਦੀ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ’ਚ ਸ਼ਰਧਾ ਕਪੂਰ ਵੱਖਰੇ ਹੀ ਅੰਦਾਜ਼ ’ਚ ਨਜ਼ਰ ਆ ਰਹੀ ਹੈ ਪਰ ਸ਼ਰਧਾ ਕਪੂਰ ਦੀ ਫਿਲਮ ਤੋਂ ਪਹਿਲਾਂ ਹਾਲ ਹੀ ਵਿਚ ਉਨ੍ਹਾਂ ਨੂੰ ਜੁੜਿਆ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਅਦਾਕਾਰਾ ਨਾਲ ਸੈਲਫੀ ਲੈਣ ਲਈ ਲੜਕੀ ਬੇਤਾਬ ਨਜ਼ਰ ਆ ਰਹੀ ਹੈ ਪਰ ਸੈਲਫੀ ਲੈਂਦੇ ਹੀ ਅਦਾਕਾਰਾ ਦੀ ਟੀਮ ਦੇ ਲੋਕ ਉਸ ਨੂੰ ਖਿੱਚ ਕੇ ਪਿੱਛੇ ਕਰ ਦਿੰਦੇ ਹਨ। ਸ਼ਰਧਾ ਕਪੂਰ ਦੇ ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਖੂਬ ਸੁਰਖੀਆਂ ਬਟੋਰੀਆਂ ਹਨ, ਨਾਲ ਹੀ ਲੋਕ ਇਸ ’ਤੇ ਜੱਮ ਕੇ ਕੁਮੈਂਟ ਵੀ ਕਰ ਰਹੇ ਹਨ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਬਲੈਕ ਡਰੈੱਸ ’ਚ ਮੌਜੂਦ ਲੜਕੀ ਅਦਾਕਾਰਾ ਨਾਲ ਸੈਲਫੀ ਲੈਣ ਲਈ ਬੇਤਾਬ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਸੈਲਫੀ ਲੈਣ ਤੋਂ ਪਿੱਛੇ ਨਹੀਂ ਹੱਟਦੀ ਹੈ। ਆਖੀਰ ’ਚ ਜਦੋਂ ਸ਼ਰਧਾ ਕਪੂਰ ਉਸ ਲੜਕੀ ਨਾਲ ਸੈਲਫੀ ਕਲਿੱਕ ਕਰਦੀ ਹੈ ਤਾਂ ਅਦਾਕਾਰਾ ਦੀ ਟੀਮ ਉਸ ਨੂੰ ਖਿੱਚ ਕੇ ਪਿੱਛੇ ਕਰ ਦਿੰਦੀ ਹੈ। ਇਹ ਵੀਡੀਓ ਸ਼ਰਧਾ ਕਪੂਰ ਦੇ 33ਵੇਂ ਜਨਮਦਿਨ ’ਤੇ ਹੋਏ ਈਵੈਂਟ ਦਾ ਹੈ, ਜਿੱਥੇ ਸ਼ਰਧਾ ਨੂੰ ਮਿਲਣ ਫੈਨਜ਼ ਦੀ ਭੀੜ ਲੱਗੀ।


ਕੰਮ ਦੀ ਗੱਲ ਕਰੀਏ ਤਾਂ ਸ਼ਰਧਾ ਕਪੂਰ ‘ਬਾਗੀ 3’ ’ਚ ਬਾਲੀਵੁੱਡ ਐਕਟਰ ਟਾਈਗਰ ਸ਼ਰਾਫ ਨਾਲ ਮੁੱਖ ਭੂਮਿਕਾ ਨਿਭਾਉਂਦੀ ਦਿਖਾਈ ਦੇਵੇਗੀ। ਇਸ ਫਿਲਮ ’ਚ ਉਨ੍ਹਾਂ ਤੋਂ ਇਲਾਵਾ ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁੱਖ ਵੀ ਅਹਿਮ ਭੂਮਿਕਾ ਵਿਚ ਨਜ਼ਰ  ਆਉਣਗੇ। ‘ਬਾਗੀ 3’ ਦੀ ਖਾਸ ਗੱਲ ਇਹ ਹੈ ਕਿ ਇਸ ਵਾਰ ਫਿਲਮ ’ਚ ਨਾ ਸਿਰਫ ਐਕਸ਼ਨ ਦਾ ਡਬਲ ਡੋਜ਼ ਦੇਖਣ ਨੂੰ ਮਿਲੇਗਾ, ਸਗੋਂ ਦੁਸ਼ਮਨ ਵੀ ਬਹੁਤ ਪਾਵਰਫੁੱਲ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ: ਦਿੱਲੀ ਹਿੰਸਾ: ਅਦਾਕਾਰ ਸੁਸ਼ਾਂਤ ਸਿੰਘ ਦਾ ਟਵੀਟ ਹੋਇਆ ਵਾਇਰਲ


Tags: Shraddha KapoorCrazy FanBodyguardsVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari