FacebookTwitterg+Mail

ਕਰੀਨਾ ਕਪੂਰ ਤੋਂ ਬਾਅਦ ਸ਼ਾਹਰੁਖ ਦੀ ਧੀ ਨੇ ਇੰਸਟਾ ’ਤੇ ਕੀਤੀ ਧਮਾਕੇਦਾਰ ਐਂਟਰੀ

suhana khan instagram debut
09 March, 2020 03:40:02 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਅਜਿਹੇ ਕਈ ਸਿਤਾਰੇ ਹਨ, ਜੋ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਰਗਰਮ ਨਹੀਂ ਹਨ। ਉਥੇ ਹੀ ਕੁੱਝ ਅਜਿਹੇ ਵੀ ਸਿਤਾਰੇ ਹਨ, ਜੋ ਲੰਬੇ ਸਮੇਂ ਬਾਅਦ ਜਾਂ ਫਿਰ ਫੈਨਜ਼ ਦੇ ਕਹਿਣ ’ਤੇ ਸੋਸ਼ਲ ਮੀਡੀਆ ’ਤੇ ਆਏ। ਹਾਲ ਹੀ ਵਿਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਡੈਬਿਊ ਕੀਤਾ ਹੈ। ਇਸ ਤੋਂ ਬਾਅਦ ਤੋਂ ਉਹ ਕਾਫੀ ਸੁਰਖੀਆਂ ਵਿਚ ਹੈ। ਕਰੀਨਾ ਤੋਂ ਬਾਅਦ ਹੁਣ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਵੀ ਆਧਿਕਾਰਿਕ ਤੌਰ ’ਤੇ ਇੰਸਟਾਗਰਾਮ ’ਤੇ ਆ ਗਈ ਹੈ।


ਜੀ ਹਾਂ, ਸੁਹਾਨਾ ਖਾਨ ਆਧਿਕਾਰਿਕ ਇੰਸਟਾਗ੍ਰਾਮ ਅਕਾਊਂਟ ’ਤੇ ਆ ਗਈ ਹੈ। ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲਦੀਆਂ ਸਨ ਪਰ ਉਹ ਸਾਰੀਆਂ ਤਸਵੀਰਾਂ ਉਨ੍ਹਾਂ ਦੇ ਆਧਿਕਾਰਿਕ ਅਕਾਊਂਟ ’ਤੇ ਨਜ਼ਰ ਨਹੀਂ ਆਉਂਦੀਆਂ ਸਨ। ਸੁਹਾਨਾ ਦੀਆਂ ਜ਼ਿਆਦਾਤਰ ਤਸਵੀਰਾਂ ਉਨ੍ਹਾਂ ਦੇ ਫੈਨ ਪੇਜ ’ਤੇ ਵਾਇਰਲ ਹੁੰਦੀਆਂ ਰਹੀਆਂ ਹਨ ਪਰ ਉਹ ਹੁਣ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ’ਤੇ ਆ ਗਈ ਹੈ। ਉਥੇ ਹੀ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਉਂਟ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਇਸ ’ਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੀ ਹੈ। ਸੁਹਾਨਾ ਖਾਨ ਦੀ ਆਖਰੀ ਇੰਸਟਾਗ੍ਰਾਮ ਪੋਸਟ ਦੀ ਗੱਲ ਕਰੀਏ ਤਾਂ ਆਖਰੀ ਪੋਸਟ ਵਿਚ ਉਹ ਆਪਣੇ ਦੋਵਾਂ ਭਰਾਵਾਂ ਨਾਲ ਦਿਖਾਈ ਦੇ ਰਹੀ ਹੈ।


ਧਿਆਨਯੋਗ ਹੈ ਕਿ ਸੁਹਾਨਾ ਖਾਨ ਨੇ ਅਜੇ ਤੱਕ ਬਾਲੀਵੁਡ ਵਿਚ ਡੈਬਿਊ ਨਹੀਂ ਕੀਤਾ ਹੈ ਪਰ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਇਸ ਤੋਂ ਇਲਾਵਾ ਸੁਹਾਨਾ ਖਾਨ  ਦੀ ਇਨ੍ਹੀਂ ਦਿਨੀਂ ਬਚਪਨ ਦੀ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ। ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਪਾਪੁਲਰ ਸਟਾਰਕਿਡ ’ਚੋਂ ਇਕ ਹੈ। ਸੁਹਾਨਾ ਦੀ ਬਚਪਨ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਅਦਾਕਾਰਾ ਅਨੰਨਿਆ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਸ਼ੇਅਰ ਕੀਤਾ ਹੈ। ਤਸਵੀਰ ਵਿਚ ਸੁਹਾਨਾ ਅਤੇ ਅਨੰਨਿਆ ਬੇਹੱਦ ਕਿਊਟ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਜਾਨ ਅਬ੍ਰਾਹਿਮ ਤੋਂ ਲੈ ਕੇ ਕਰੀਨਾ ਕਪੂਰ ਤੱਕ, ਹੋਲੀ ਤੋਂ ਦੂਰ ਭੱਜਦੇ ਹਨ ਇਹ ਫਿਲਮੀ ਸਿਤਾਰੇ


Tags: Shah Rukh KhanSuhana KhanInstagram DebutBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari