ਮੁੰਬਈ (ਬਿਊਰੋ) : ਬਾਲੀਵੁੱਡ ਤੇ ਪਾਲੀਵੁੱਡ ਦੀ ਕੁਈਨ ਮਤਲਬ ਕਿ ਸੈਲਫੀ ਕੁਈਨ ਨੇਹਾ ਕੱਕੜ ਨੂੰ ਕੌਣ ਨਹੀਂ ਜਾਣਦਾ। ਉਨ੍ਹਾਂ ਦੇ ਗੀਤਾਂ ਦੀ ਦੁਨੀਆ ਦੀਵਾਨੀ ਹੈ। ਨੇਹਾ ਕੱਕੜ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ। ਹਾਲ ਹੀ ਵਿਚ ਨੇਹਾ ਕੱਕੜ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਉਹ ਆਪਣੇ ਅਤੇ ਭਰਾ ਟੋਨੀ ਕੱਕੜ ਦੇ ਗੀਤ 'ਤੇ ਟਿਕ ਟਾਕ ਬਣਾ ਰਹੀ ਹੈ। ਇਸ ਸਮੇਂ ਦੌਰਾਨ ਨੇਹਾ ਦਾ ਭਰਾ ਟਿਕ ਟਾਕ ਸਟਾਰ ਰਿਆਜ਼ ਵੀ ਸੀ। ਨੇਹਾ ਰਿਆਜ਼ ਦੇ ਕੰਨ ਫੜ੍ਹਦੀ ਨਜ਼ਰ ਆ ਰਹੀ ਹੈ ਅਤੇ ਫਿਰ ਉਹ ਰਿਆਜ਼ ਦੇ ਥੱਪੜ ਮਾਰ ਦਿੰਦੀ ਹੈ ਤੇ ਉਸ ਨਾਲ ਫਿਰ ਡਾਂਸ ਕਰਨ ਲੱਗਦੀ ਹੈ। ਵੀਡੀਓ ਵਿਚ ਉਸ ਦਾ ਭਰਾ ਟੋਨੀ ਕੱਕੜ ਅਤੇ ਬਿੱਗ ਬੌਸ ਫੇਮ ਮਾਹਿਰਾ ਸ਼ਰਮਾ ਵੀ ਨਜ਼ਰ ਆ ਰਹੀ ਹੈ।
ਬੀਤੇ ਕੁਝ ਦਿਨ ਪਹਿਲਾਂ ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਪੁਰਾਣੇ ਘਰ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਨੇਹਾ ਨੇ ਪੁਰਾਣੀਆਂ ਯਾਦਾਂ ਨੂੰ ਬਹੁਤ ਹੀ ਖੂਬਸੂਰਤ ਸ਼ਬਦਾਂ ਵਿਚ ਪਿਰੋਇਆ, ਜਿਨ੍ਹਾਂ ਨੂੰ ਦੱਸਦੇ ਹੋਏ ਨੇਹਾ ਕੱਕੜ ਭਾਵੁਕ ਹੋ ਗਈ ਸੀ। ਇਸ ਦੇ ਨਾਲ ਹੀ ਨੇਹਾ ਨੇ ਆਪਣੇ ਰਿਸ਼ੀਕੇਸ਼ ਵਾਲੇ ਬੰਗਲੇ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ ਕਿ, ''ਇਹ ਸਾਡਾ ਬੰਗਲਾ ਹੈ, ਜਿਹੜਾ ਕਿ ਰਿਸ਼ੀਕੇਸ਼ ਵਿਚ ਹੈ। ਦੂਜੀ ਤਸਵੀਰ ਉਸ ਘਰ ਦੀ ਹੈ, ਜਿਸ ਵਿਚ ਮੇਰਾ ਜਨਮ ਹੋਇਆ ਸੀ। ਇਸ ਘਰ ਵਿਚ ਸਾਡਾ ਕੱਕੜ ਪਰਿਵਾਰ ਰਹਿੰਦਾ ਸੀ। ਇਸ ਵਿਚ ਇਕ ਟੇਬਲ ਲੱਗਿਆ ਹੋਇਆ ਸੀ, ਜਿਹੜੀ ਕਿ ਮੇਰੀ ਮਾਂ ਦੀ ਰਸੋਈ ਸੀ ਇਹ ਕਮਰਾ ਵੀ ਸਾਡਾ ਨਹੀਂ ਸੀ, ਇਸਦਾ ਅਸੀਂ ਕਿਰਾਇਆ ਦਿੰਦੇ ਸੀ। ਹੁਣ ਜਦੋਂ ਵੀ ਮੈਂ ਆਪਣਾ ਬੰਗਲਾ ਦੇਖ ਦੀ ਹਾਂ ਤਾ ਮੈਂ ਭਾਵੁਕ ਹੋ ਜਾਂਦੀ ਹਾਂ।''
ਇਹ ਵੀ ਪੜ੍ਹੋ: 9 ਸਾਲ ਪਹਿਲਾਂ ਹੀ ਬਣ ਗਈ ਸੀ 'ਕੋਰੋਨਾ' 'ਤੇ ਫਿਲਮ, ਵਾਇਰਲ ਹੋਏ ਸੀਨਜ਼
ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲ