FacebookTwitterg+Mail

ਜਦੋਂ ਅਧਿਆਪਕ ਵੱਲੋਂ ਕਰਵਾਏ ਗਏ ਇਸ ਕੰਮ ਨੇ ਬਦਲੀ ਸੀ ਵਿਨੋਦ ਖੰਨਾ ਦੀ ਜ਼ਿੰਦਗੀ

vinod khanna mera gaon mera desh
14 May, 2020 01:20:31 PM

ਮੁੰਬਈ (ਬਿਊਰੋ)— ਮਰਹੂਮ ਐਕਟਰ ਵਿਨੋਦ ਖੰਨਾ ਅਜਿਹੇ ਅਦਾਕਾਰ ਸਨ, ਜਿਨ੍ਹਾਂ ਨੇ ਹੀਰੋ ਅਤੇ ਵਿਲੇਨ ਦੋਹਾਂ ਤਰ੍ਹਾਂ ਦੇ ਕਿਰਦਾਰਾਂ ਨੂੰ ਪਰਦੇ 'ਤੇ ਬਖੂਬੀ ਨਿਭਾਇਆ ਤੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਉਨ੍ਹਾਂ ਦੀ ਐਕਟਿੰਗ ਦੇ ਨਾਲ ਫੈਨਜ਼ ਇਸ ਸਟਾਰ ਦੀ ਹੈਂਡਸਮ ਲੁੱਕ 'ਤੇ ਵੀ ਫਿਦਾ ਸਨ। ਵਿਨੋਦ ਖੰਨਾ ਨੂੰ ਬਾਲੀਵੁੱਡ ਦਾ ਸਭ ਤੋਂ ਹੈਂਡਸਮ ਅਦਾਕਾਰ ਕਿਹਾ ਜਾਂਦਾ ਸੀ । 27 ਅਪ੍ਰੈਲ 2017 ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਆਖਰੀ ਦਿਨਾਂ ਵਿਚ ਉਨ੍ਹਾਂ ਨੇ ਇਕ ਇੱਛਾ ਜਤਾਈ ਸੀ, ਜੋ ਕਿ ਅਧੂਰੀ ਰਹਿ ਗਈ । ਉਹ ਪਾਕਿਸਤਾਨ ਵਿਚ ਆਪਣਾ ਪੁਸ਼ਤੈਨੀ ਘਰ ਦੇਖਣਾ ਚਾਹੁੰਦੇ ਸਨ ।

ਵਿਨੋਦ ਖੰਨਾ ਬਚਪਨ ਵਿਚ ਬਹੁਤ ਸ਼ਰਮਾਕਲ ਸਨ ਪਰ ਸਕੂਲ ਦੌਰਾਨ ਇਕ ਅਧਿਆਪਕ ਨੇ ਉਨ੍ਹਾਂ ਨੂੰ ਜ਼ਬਰਦਸਤੀ ਇਕ ਨਾਟਕ ਵਿਚ ਉਤਾਰ ਦਿੱਤਾ, ਜਿਸ ਕਰਕੇ ਉਨ੍ਹਾਂ ਦੀ ਦਿਲਚਸਪੀ ਅਦਾਕਾਰੀ ਵੱਲ ਹੋ ਗਈ। ਬੋਰਡਿੰਗ ਸਕੂਲ ਪੜ੍ਹਦੇ ਹੋਏ ਵਿਨੋਦ ਖੰਨਾ ਨੇ ‘ਸੋਲਹਵਾਂ ਸਾਲ’ ਤੇ ‘ਮੁਗਲ ਏ ਆਜ਼ਮ’ ਵਰਗੀਆਂ ਫਿਲਮਾਂ ਦੇਖੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਸੋਚ ਲਿਆ ਕਿ ਉਹ ਅਦਾਕਾਰ ਬਣਨਗੇ ।
विनोद खन्ना का फिल्मी चकाचौंध से ...
ਵਿਨੋਦ ਖੰਨਾ ਮੁੰਬਈ ਦੇ ਇਕ ਕਾਲਜ ਵਿਚ ਪੜ੍ਹ ਰਹੇ ਸਨ। ਬਾਲੀਵੁੱਡ ਵਿਚ ਉਨ੍ਹਾਂ ਦੀ ਕਿਸੇ ਨਾਲ ਕੋਈ ਜਾਨ-ਪਛਾਣ ਨਹੀਂ ਸੀ ਪਰ ਉਨ੍ਹਾਂ ਨਾਲ ਪੜ੍ਹਨ ਵਾਲੀਆਂ ਕੁੜੀਆਂ ਵਿਨੋਦ ਖੰਨਾ ਨੂੰ ਉਕਸਾਉਂਦੀਆਂ ਸਨ ਕਿ ਉਹ ਫਿਲਮਾਂ ਵਿਚ ਟਰਾਈ ਕਰੇ । ਇਸ ਸਭ ਦੇ ਚਲਦੇ ਇਕ ਪਾਰਟੀ ਵਿਚ ਵਿਨੋਦ ਖੰਨਾ ਦੀ ਮੁਲਾਕਾਤ ਨਿਰਮਾਤਾ ਨਿਰਦੇਸ਼ਕ ਸੁਨੀਲ ਦੱਤ ਨਾਲ ਹੋਈ । ਇਸ ਦੌਰਾਨ ਸੁਨੀਲ ਦੱਤ ਨੇ ਆਪਣੀ ਫਿਲਮ ‘ਮਨ ਕਾ ਮੀਤ’ ਵਿਚ ਕੋ-ਸਟਾਰ ਦੀ ਆਫ਼ਰ ਦਿੱਤੀ, ਇਹ ਫਿਲਮ ਫਲਾਪ ਹੋ ਗਈ ਪਰ ਵਿਨੋਦ ਖੰਨਾ ਬਾਲੀਵੁੱਡ ਵਿਚ ਹਿੱਟ ਹੋ ਗਏ।

ਇਹ ਵੀ ਪੜ੍ਹੋ: ਆਰਥਿਕ ਸੰਕਟ ਨਾਲ ਜੂਝ ਰਹੀ ਅਭਿਨੇਤਰੀ ਦੀ ਮਦਦ ਲਈ ਅੱਗੇ ਆਇਆ ਮੇਕਅੱਪ ਮੈਨ


Tags: Vinod KhannaMera Gaon Mera DeshDayavanPolice Aur Mujrim

About The Author

manju bala

manju bala is content editor at Punjab Kesari