FacebookTwitterg+Mail

B'Day Spl : 100 ਕਿਲੋ ਸੀ ਜ਼ਰੀਨ ਦਾ ਭਾਰ, ਸਲਮਾਨ ਨੇ ਇੰਝ ਬਦਲੀ ਕਿਸਮਤ

zarine khan birthday
14 May, 2020 11:21:51 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ । ਜ਼ਰੀਨ ਬਾਲੀਵੁੱਡ ਤੇ ਪਾਲੀਵੁੱਡ ਵਿਚ ਆਪਣੀ ਅਦਾਕਾਰੀ ਤੇ ਅਦਾਵਾਂ ਨਾਲ ਪਿਛਲੇ ਕਈ ਸਾਲਾਂ ਤੋਂ ਰਾਜ ਕਰਦੀ ਆ ਰਹੀ ਹੈ । ਕਈ ਫਿਲਮਾਂ ਵਿਚ ਬੋਲਡ ਸੀਨ ਦੇਣ ਵਾਲੀ ਜ਼ਰੀਨ ਖਾਨ ਨੇ ਸਲਮਾਨ ਖਾਨ ਦੀ ਫਿਲਮ ‘ਵੀਰ’ ਰਾਹੀਂ ਬਾਲੀਵੁੱਡ ਵਿਚ ਕਦਮ ਰੱਖਿਆ ਸੀ। ਉਸ ਸਮੇਂ ਉਸ ਨੂੰ ਕੈਟਰੀਨਾ ਦੀ ਹਮਸ਼ਕਲ ਕਿਹਾ ਗਿਆ ਸੀ। 

ਜ਼ਰੀਨ ਖਾਨ ਜਦੋਂ ਇੰਡਸਟਰੀ 'ਚ ਆਈ ਸੀ ਤਾਂ ਉਸ ਦਾ ਭਾਰ ਬਹੁਤ ਜ਼ਿਆਦਾ ਸੀ ਅਤੇ ਇਸੇ ਕਾਰਨ ਉਸ ਨੂੰ ਖੂਬ ਟਰੋਲ ਵੀ ਕੀਤਾ ਗਿਆ ਸੀ। ਬਚਪਨ ਤੋਂ ਹੈਲਦੀ ਰਹੀ ਜ਼ਰੀਨ ਖਾਨ ਕਾਲਜ ਦੇ ਦਿਨਾਂ 'ਚ 100 ਕਿਲੋ ਦੀ ਸੀ। ਜ਼ਰੀਨ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਬਾਲੀਵੁੱਡ 'ਚ ਕੰਮ ਕਰੇਗੀ ਪਰ ਮਾਡਲਿੰਗ 'ਚ ਆਉਣ ਤੋਂ ਬਾਅਦ ਜ਼ਰੀਨ ਖਾਨ ਨੇ ਆਪਣਾ ਭਾਰ ਘੱਟ ਕੀਤਾ ਅਤੇ ਬਾਅਦ 'ਚ ਉਸ ਨੂੰ ਬਾਲੀਵੁੱਡ 'ਚ ਐਂਟਰੀ ਵੀ ਮਿਲੀ।

ਕਾਲ ਸੈਂਟਰ ਤੋਂ ਬਾਲੀਵੁੱਡ ਤੱਕ ਦਾ ਸਫਰ

14 ਮਈ 1987 ਨੂੰ ਮੁੰਬਈ 'ਚ ਜੰਮੀ ਜ਼ਰੀਨ ਖਾਨ ਦੇ ਮਾਤਾ-ਪਿਤਾ ਬਚਪਨ 'ਚ ਹੀ ਵੱਖ ਹੋ ਗਏ ਸਨ ਕਿਉਂਕਿ ਜ਼ਰੀਨ ਖਾਨ ਦੇ ਪਿਤਾ ਨੇ ਦੋ ਧੀਆਂ ਦੀ ਜਿੰਮੇਦਾਰੀ ਲੈਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਜ਼ਰੀਨ ਖਾਨ ਦੀ ਪਰਵਰਿਸ਼ ਉਸ ਦੇ ਨਾਨਾ ਜੀ ਦੇ ਘਰ ਹੋਈ। ਪਰਿਵਾਰ ਨੂੰ ਸਪੋਰਟ ਕਰਨ ਲਈ ਜ਼ਰੀਨ ਖਾਨ ਨੇ ਕਾਲ ਸੈਂਟਰ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਮਾਡਲਿੰਗ ਦੌਰਾਨ ਜ਼ਰੀਨ ਖਾਨ ਇਕ ਦਿਨ ਸਲਮਾਨ ਖਾਨ ਦੀ ਫਿਲਮ 'ਯੁਵਰਾਜ' ਦੇ ਸੈੱਟ 'ਤੇ ਸੀ ਤੇ ਸਲਮਾਨ ਖਾਨ ਨੇ ਉਸ ਨੂੰ ਦੇਖਿਆ। ਸਲਮਾਨ ਖਾਨ ਨੂੰ ਜ਼ਰੀਨ ਖਾਨ ਇਕਦਮ ਪ੍ਰਿੰਸੇਸ ਵਰਗੀ ਲੱਗ ਰਹੀ ਸੀ ਅਤੇ ਜ਼ਰੀਨ ਖਾਨ ਦੇ ਲੁਕਸ ਕਾਰਨ ਉਸ ਨੂੰ ਆਪਣੀ ਪਹਿਲੀ ਫਿਲਮ 'ਵੀਰ' ਮਿਲੀ ਸੀ।

.
ਫਿੱਟਨੈੱਸ ਫਰੀਕ ਹੈ ਜ਼ਰੀਨ ਖਾਨ

ਦੱਸ ਦਈਏ ਕਿ ਸਲਮਾਨ ਖਾਨ ਨਾਲ ਸਾਲ 2010 'ਚ 'ਵੀਰ' ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜ਼ਰੀਨ ਖਾਨ, ਸਾਜਿਦ ਨਾਡਿਆਵਾਲਾ ਦੀ ਮਲਟੀਸਟਾਰਰ ਫਿਲਮ 'ਹਾਊਸਫੁੱਲ 2' 'ਚ ਵੀ ਕੰਮ ਕਰ ਚੁੱਕੀ ਹੈ। ਜ਼ਰੀਨ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਉਸ ਦੇ ਫਿੱਟਨੈੱਸ ਵੀਡੀਓ ਨਾਲ ਹੀ ਤਸਵੀਰਾਂ ਵੀ ਫੈਨਜ਼ ਨੂੰ ਖੂਬ ਪਸੰਦ ਆਉਂਦੀਆਂ ਹਨ। 

ਇਹ ਵੀ ਪੜ੍ਹੋ: ਸ਼ਾਹਰੁਖ ਦੇ ਫੈਨਜ਼ ਲਈ ਗੁੱਡਨਿਊਜ਼, ‘ਫੌਜੀ’, ‘ਸਰਕਸ’ ਤੋਂ ਬਾਅਦ ਇਹ ਸ਼ੋਅ ਹੋਵੇਗਾ ਟੈਲੀਕਾਸਟ


Tags: Zarine KhanBirthdaySalman KhanSajid KhanHousefull 2Jatt James BondNaan Rajavaga PogirenVeerBollywood Celebrity

About The Author

manju bala

manju bala is content editor at Punjab Kesari