ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਜਿੰਨੇ ਹਿੱਟ ਫਿਲਮਾਂ 'ਚ ਰਹੇ ਹਨ, ਉਨ੍ਹੇ ਹੀ ਹਿੱਟ ਉਹ ਛੋਟੇ ਪਰਦੇ 'ਤੇ ਵੀ ਹਨ। ਮਸ਼ਹੂਰ ਟੀ. ਵੀ. ਗੇਮ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ। ਜਦੋਂ ਵੀ ਇਹ ਸ਼ੋਅ ਟੀ. ਵੀ. 'ਤੇ ਆਉਂਦਾ ਹੈ ਦਰਸ਼ਕਾਂ 'ਚ ਇਕ ਵੱਖਰੀ ਹੀ ਉਤਸੁਕਤਾ ਦੇਖਣ ਨੂੰ ਮਿਲਦੀ ਹੈ ਪਰ ਕਈ ਵਾਰ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਸ਼ੋਅ ਦੀ ਪ੍ਰਸਿੱਧੀ ਦਾ ਗਲਤ ਫਾਇਦਾ ਵੀ ਉੱਠਾਇਆ ਜਾਂਦਾ ਹੈ। ਮੁਕਾਬਲੇਬਾਜ਼ ਨੂੰ ਪੈਸਿਆਂ ਤੇ ਸ਼ੋਅ 'ਚ ਐਂਟਰੀ ਦੇ ਨਾਂ 'ਤੇ ਕਾਫੀ ਠੱਗਿਆ ਜਾਂਦਾ ਹੈ। ਅਜਿਹਾ ਹੀ ਇਕ ਤਾਜਾ ਮਾਮਲਾ ਸਾਹਮਣਾ ਆਇਆ ਹੈ। ਦਿੱਗਜ ਅਭਿਨੇਤਾ ਅਮਿਤਾਭ ਬੱਚਨ ਦੇ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦੇ ਨਾਂ 'ਤੇ ਠੱਗੀ ਕਰਨ ਵਾਲੇ ਇਕ ਗੈਂਗ ਦਾ ਦਿੱਲੀ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਠੱਗੀ ਦਾ ਇਹ ਅੱਡਾ ਦਿੱਲੀ ਜਾਂ ਭਾਰਤ ਤੋਂ ਨਹੀਂ ਸਗੋ ਪਾਕਿਸਤਾਨ ਤੋਂ ਚਲਾਇਆ ਜਾ ਰਿਹਾ ਸੀ। ਦਿੱਲੀ ਪੁਲਸ ਸਾਈਬਰ ਸੇਲ ਨੇ ਗੈਂਗ ਦੇ ਤਿੰਨ ਠੱਗਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਆਈ. ਏ. ਐੱਨ. ਐੱਸ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂਕਿ 'ਕੇਬੀਸੀ' ਦੇ ਨਾਂ 'ਤੇ ਠੱਗੀ ਦਾ ਕੋਈ ਰੈਕੇਟ ਫੜ੍ਹਿਆ ਗਿਆ ਹੋਵੇ। ਦੇਸ਼ 'ਚ ਇਸ ਤੋਂ ਪਹਿਲਾਂ ਵੀ 'ਕੌਨ ਬਨੇਗਾ ਕਰੋੜਪਤੀ' ਦੇ ਨਾਂ 'ਤੇ ਕਾਫੀ ਠੱਗੀਆਂ ਹੋ ਚੁੱਕੀਆਂ ਹਨ।
ਇਹ ਵੀ ਦੇਖੋ : ਮੁਆਫੀ ਮੰਗਣ ਲਈ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਿੱਧੂ ਮੂਸੇਵਾਲਾ