ਨਵੀਂ ਦਿੱਲੀ (ਬਿਊਰੋ) : ਦੁਨੀਆ ਦੇ ਵੱਡੇ ਹਿੱਸੇ ਵਿਚ ਫੈਲ ਚੁੱਕੇ ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਭਾਵ ਫਿਲਮ ਉਦਯੋਗ 'ਤੇ ਵੀ ਪਿਆ ਹੈ। 21 ਮਾਰਚ ਨੂੰ ਭੋਪਾਲ ਵਿਚ ਅਤੇ 27-29 ਮਾਰਚ ਤਕ ਇੰਦੌਰ ਵਿਚ ਪਹਿਲੀ ਵਾਰ ਕਰਵਾਇਆ ਜਾਣ ਵਾਲਾ 'ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਐਵਾਰਡ' ਸਮਾਗਮ ਟੱਲ ਗਿਆ ਹੈ। ਇਨ੍ਹਾਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ।
ਦੱਸ ਦਈਏ ਕਿ ਹੈ ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਭੋਪਾਲ ਵਿਚ ਆਈਫਾ ਐਵਾਰਡ ਨੂੰ ਲੈ ਕੇ ਜ਼ੋਰ ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਸਨ। ਹਾਲ ਹੀ ਵਿਚ ਆਈਫਾ ਵਿਚ ਨੌਮੀਨੇਟ ਹੋਣ ਵਾਲੀਆਂ ਫਿਲਮਾਂ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਦਾ ਸੱਦਾ ਵੀ ਸਾਹਮਣੇ ਆਇਆ ਸੀ। ਮੱਧ ਪ੍ਰਦੇਸ਼ ਦੀ ਕਲਾ ਅਤੇ ਸੰਸਕ੍ਰਿਤੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਦਿਵਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਪ੍ਰੋਗਰਾਮ ਲਈ ਮੱਧ ਪ੍ਰਦੇਸ਼ ਸਰਕਾਰ ਵੀ ਪੂਰੀ ਤਰ੍ਹਾਂ ਨਾਲ ਲੱਗੀ ਹੋਈ ਸੀ। ਇਸ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਇਕ ਵਿਅਕਤੀ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਨਾਲ ਹੁਣ ਤੱਕ ਦੇਸ਼ ਵਿਚ ਕੁਲ 30 ਲੋਕਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ।
ਇਹ ਵੀ ਦੇਖੋ : ਫਿਲਮ 'ਪੋਸਤੀ' ਦਾ ਟਰੇਲਰ ਰਿਲੀਜ਼, ਅਜੋਕੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਕਰਦੈ ਉਜਾਗਰ (ਵੀਡੀਓ)