FacebookTwitterg+Mail

Entertainment Wrap Up : ਪਾਲੀਵੁੱਡ ਤੇ ਬਾਲੀਵੁੱਡ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ

entertainment wrap up
11 February, 2019 04:22:22 PM

ਜਲੰਧਰ (ਵੈੱਬ ਡੈਸਕ) : ਕਰਨ ਔਜਲਾ, ਨਿੰਜਾ ਤੇ ਪਵ ਧਾਰੀਆ ਤੋਂ ਬਾਅਦ ਹੁਣ ਹਨੀ ਸਿੰਘ ਦੇ ਗਰੁੱਪ ਦਾ ਹਿੱਸਾ ਰਹੇ ਗਾਇਕ ਤੇ ਅਦਾਕਾਰ ਅਲਫਾਜ਼ ਵੀ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਦੂਜੇ ਪਾਸੇ ਟੀ. ਵੀ. ਦੇ ਮਸ਼ਹੂਰ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਮੋਹਿਨਾ ਕੁਮਾਰੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਗੋਆ 'ਚ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸੂਯਸ਼ ਰਾਵਤ ਨਾਲ ਮੰਗਣੀ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਬੁਲੇਟਿਨ 'ਚ ਅਸੀਂ ਤੁਹਾਨੂੰ ਐਂਟਰਟੇਨਮੈਂਟ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਵਿਆਹ ਦੇ ਬੰਧਨ 'ਚ ਬੱਝੇ ਪੰਜਾਬੀ ਗਾਇਕ ਅਲਫਾਜ਼, ਦੇਖੋ ਤਸਵੀਰਾਂ
ਬਾਲੀਵੁੱਡ ਫਿਲਮ ਇੰਡਸਟਰੀ ਵਾਂਗ ਹੀ ਪਾਲੀਵੁੱਡ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਕਰਨ ਔਜਲਾ, ਨਿੰਜਾ ਤੇ ਪਵ ਧਾਰੀਆ ਤੋਂ ਬਾਅਦ ਹੁਣ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ ਦਾ ਹਿੱਸਾ ਰਹੇ ਗਾਇਕ ਤੇ ਐਕਟਰ ਅਲਫਾਜ਼ ਵੀ ਵਿਆਹ ਦੇ ਬੰਧਨ ' ਬੱਝ ਚੁੱਕੇ ਹਨ।

'ਗ੍ਰੈਮੀ ਐਵਾਰਡ ’ਚ ਸਨਾਤਮ ਕੌਰ ਦੇ ਸ਼ਬਦ ਕੀਰਤਨ ਨੇ ਕੀਤਾ ਮੰਤਰ ਮੁਗਦ
10 ਫਰਵਰੀ ਨੂੰ ਦੁਨੀਆ ਭਰ 'ਚ ਸਭ ਤੋਂ ਵੱਡੇ ਮਿਊਜ਼ੀਕਲ ਐਵਾਰਡ ਸਮਾਰੋਹ 'ਗ੍ਰੈਮੀ ਐਵਾਰਡ 2019' ਆਯੋਜਨ ਲਾਂਸ ਏਜਲਸ ਦੇ ਸਟੇਪਲਸ ਸੈਂਟਰ 'ਚ ਕੀਤਾ ਗਿਆ, ਜਿਥੇ ਕਈ ਮਸ਼ਹੂਰ ਹਸਤੀਆਂ ਨੇ ਲਾਈਵ ਪਰਫਾਰਮੈਂਸ ਦਿੱਤੀ। ਉਥੇ ਹੀ ਸਨਾਤਮ ਕੌਰ ਨੇ ਪੇਸ਼ਕਾਰੀ ਦੇ ਕੇ ਮੌਜੂਦਾ ਲੋਕਾਂ ਦਾ ਦਿਲ ਜਿੱਤਿਆ। 

B'Day Spl : ਅਜਿਹੇ ਵਿਵਾਦਾਂ ਕਾਰਨ ਸ਼ਰਲਿਨ ਚੋਪੜਾ ਨੇ ਹਿਲਾ ਦਿੱਤਾ ਸੀ ਪੂਰਾ ਦੇਸ਼
 ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਅੱਜ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। 

 ਇੰਟਰਨੈੱਟ 'ਤੇ ਵਾਇਰਲ ਹੋਈਆਂ ਕੈਟਰੀਨਾ ਦੇ ਘਰ ਦੀਆਂ ਤਸਵੀਰਾਂ
 ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਪਣੀ ਵਿਦੇਸ਼ੀ ਲੁੱਕ ਦੇ ਚਲਦੇ ਕਾਫੀ ਚਰਚਾ 'ਚ ਰਹਿੰਦੀ ਹੈ। ਉਸ ਦੀ ਲੁੱਕ ਨੂੰ ਹਰ ਕੋਈ ਪਸੰਦ ਕਰਦਾ ਹੈ। ਉਨ੍ਹਾਂ ਵੱਲੋਂ ਸ਼ੇਅਰ ਕੀਤੀ ਹਰ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਜਾਂਦੀ ਹੈ।

 'ਯੇ ਰਿਸ਼ਤਾ...' ਫੇਮ ਕੀਰਤੀ ਨੇ ਗੋਆ 'ਚ ਕਰਵਾਈ ਮੰਗਣੀ, ਦੇਖੋ ਤਸਵੀਰਾਂ
ਟੀ.ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਮੋਹਿਨਾ ਕੁਮਾਰੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ


Tags: Entertainment Wrap Up alfaaz snatam kaur sherlyn chopra katrina kaif

About The Author

Anuradha

Anuradha is content editor at Punjab Kesari