FacebookTwitterg+Mail

ਪੰਜਾਬੀ ਫਿਲਮ ਇੰਡਸਟਰੀ 'ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

wamiqa gabbi
23 April, 2019 09:47:42 AM

ਜਲੰਧਰ (ਵੈੱਡ ਡੈਸਕ) — ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਵਾਮਿਕਾ ਗੱਬੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਨਾਢੂ ਖਾਂ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਹਰੀਸ਼ ਵਰਮਾ ਮੁੱਖ ਭੂਮਿਕਾ 'ਚ ਹਨ। ਦੱਸ ਦਈਏ ਕਿ ਵਾਮਿਕਾ ਗੱਬੀ ਪੰਜਾਬੀ ਸਿਨੇਮਾ ਦੀ ਉਹ ਅਦਾਕਾਰਾ ਹੈ, ਜਿਸ ਨੇ ਬਾਲ ਸਮੇਂ ਤੋਂ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮ-ਜਾਤ ਅਦਾਕਾਰਾ ਹੈ।

    ਪੰਜਾਬੀ ਫਿਲਮਾਂ 'ਚ ਕਰ ਰਹੀ ਦਮਦਾਰ ਅਭਿਨੈ 

Punjabi Bollywood Tadka

ਨਾਮਵਰ ਲੇਖਕ ਗੋਵਰਧਨ ਗੱਬੀ ਦੀ ਲਾਡਲੀ ਧੀ ਵਾਮਿਕਾ ਇਸ ਸਮੇਂ ਪੰਜਾਬੀ ਸਿਨੇਮਾ ਦੇ ਨਾਲ-ਨਾਲ ਹਿੰਦੀ ਤੇ ਦੱਖਣੀ ਫਿਲਮ ਇੰਡਸਟਰੀ 'ਚ ਵੀ ਸਰਗਰਮ ਹੈ। ਹਿੰਦੀ ਫਿਲਮ 'ਜਬ ਵੂਈ ਮੈਟ' ਅਤੇ 'ਮੌਸਮ' 'ਚ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਵਾਮਿਕਾ ਬਾਰੇ ਉਦੋ ਕਿਸੇ ਨੇ ਇਹ ਸੋਚਿਆ ਨਹੀਂ ਹੋਵੇਗਾ ਕਿ ਉਹ ਇਕ ਦਮਦਾਰ ਅਦਾਕਾਰਾ ਵਜੋਂ ਪਰਦੇ 'ਤੇ ਅਜਿਹੀ ਦਸਤਕ ਦੇਵੇਗੀ, ਜੋ ਪੰਜਾਬੀ ਫਿਲਮ ਇੰਡਸਟਰੀ ਦੇ ਪੱਧਰ ਨੂੰ ਪ੍ਰਸਾਰੇਗੀ।
Punjabi Bollywood Tadka
ਵਾਮਿਕਾ ਦੀ ਸਹਿਜ ਭਰਪੂਰ ਅਦਾਕਾਰੀ, ਡੂੰਘੀਆਂ ਅੱਖਾਂ ਤੇ ਅੰਦਾਜ਼-ਏ-ਪੇਸ਼ਕਾਰੀ ਨੇ ਉਨ੍ਹਾਂ ਦਾ ਸ਼ੁਮਾਰ ਪੰਜਾਬੀ ਦੀਆਂ ਮਸ਼ਹੂਰ ਅਦਾਕਾਰਾਂ 'ਚ ਕਰ ਦਿੱਤਾ ਹੈ। ਬਤੌਰ ਅਦਾਕਾਰਾ ਉਨ੍ਹਾਂ ਦੀ ਪਹਿਲੀ ਫਿਲਮ ਹਿੰਦੀ ਫਿਲਮ ਸਾਲ 2013 'ਚ 'ਸਿਕਸਟੀਨ' ਆਈ ਸੀ।

Punjabi Bollywood Tadka

   ਪੰਜਾਬੀ ਫਿਲਮ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਨਾਲ ਮਿਲਿਆ ਫੇਮ 

ਪੰਜਾਬੀ ਸਿਨੇਮਾ 'ਚ ਉਨ੍ਹਾਂ ਦਾ ਆਗਮਨ 'ਤੂੰ ਮੇਰਾ ਬਾਈ ਮੈਂ ਤੇਰਾ ਬਾਈ' ਫਿਲਮ ਨਾਲ ਹੋਇਆ ਸੀ। ਨਿਰਦੇਸ਼ਕ ਅੰਮਿਤ ਪ੍ਰਸ਼ਾਰ ਦੀ ਇਸ ਫਿਲਮ ਦੇ ਜ਼ਰੀਏ ਵਾਮਿਕਾ ਨਾਲ ਯੋ ਯੋ ਹਨੀ ਸਿੰਘ ਨੇ ਵੀ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਇਸ ਫਿਲਮ ਤੋਂ ਬਾਅਦ ਨਿਰਦੇਸ਼ਕ ਅੰਮਿਤ ਪ੍ਰਸ਼ਾਰ ਨੇ ਹੀ ਉਨ੍ਹਾਂ ਨੂੰ ਆਪਣੀ ਅਗਲੀ ਫਿਲਮ 'ਇਸ਼ਕ ਗਰਾਰੀ' ਜ਼ਰੀਏ ਮੁੜ ਵੱਡੇ ਪਰਦੇ 'ਤੇ ਲਿਆਂਦਾ। ਸਾਲ 2017 ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਵਰ੍ਹਾ ਸੀ। ਇਸ ਸਾਲ ਕੌਮਾਂਤਰੀ ਪੱਧਰ 'ਤੇ ਉਸ ਦੀ ਚਰਚਾ ਮਲਿਆਲਮ ਫਿਲਮ 'ਗੋਧਾ' ਨਾਲ ਹੋਈ।

Punjabi Bollywood Tadka

ਇਸ ਤੋਂ ਇਲਾਵਾ 'ਨਿੱਕਾ ਜ਼ੈਲਦਾਰ 2' ਤੇ 'ਪ੍ਰਾਹੁਣਾ' ਨੇ ਉਨ੍ਹਾਂ ਨੂੰ ਪੰਜਾਬੀ ਦੀਆਂ ਨਾਮੀ ਅਦਾਕਾਰਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ। ਵਾਮਿਕਾ ਦਾ ਕਹਿਣਾ ਹੈ ਕਿ ਹੁਣ ਪੰਜਾਬੀ ਫਿਲਮ ਇੰਡਸਟਰੀ 'ਚ ਵੱਡੀ ਤਬਦੀਲੀ ਆਈ ਹੈ, ਜਿਸ 'ਚ ਅਦਾਕਾਰਾਂ ਨੂੰ ਅਹਿਮੀਅਤ ਮਿਲਣ ਲੱਗੀ ਹੈ। ਇਸ ਤਬਦੀਲੀ ਨਾਲ ਉਨ੍ਹਾਂ ਨੂੰ ਆਪਣੀ ਅਦਾਕਾਰੀ ਦੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ।

Punjabi Bollywood Tadka

   ਨਾਢੂ ਖਾਂ ਪੰਜਾਬੀ ਮੂਵੀ 'ਚ ਆਏਗੀ ਨਜ਼ਰ 

ਦੱਸਣਯੋਗ ਕਿ ਵਾਮਿਕਾ ਤੇ ਹਰੀਸ਼ ਵਰਮਾ ਦੀ ਫਿਲਮ 'ਨਾਢੂ ਖਾਂ' 26 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। 'ਨਾਢੂ ਖਾਂ' ਵਾਮਿਕਾ ਦੀ ਪਹਿਲੀ ਪੀਰੀਅਡ ਡਰਾਮਾ ਫਿਲਮ ਹੈ। ਨਿਰਦੇਸ਼ਕ ਇਮਰਾਨ ਸ਼ੇਖ ਦੀ ਇਹ ਫਿਲਮ ਸਾਲ 1940 ਦੇ ਦੌਰ ਦੀ ਖੂਬਸੂਰਤ ਕਹਾਣੀ ਹੈ।

Punjabi Bollywood Tadka

ਇਸ ਫਿਲਮ 'ਚ ਵਾਮਿਕਾ ਨੂੰ ਪਿੰਡ ਦੀ ਇਕ ਸਾਧਾਰਨ ਲੜਕੀ ਵਜੋਂ ਦਿਖਾਇਆ ਜਾਵੇਗਾ। ਦੱਸ ਦੇਈਏ ਕਿ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਆਚੰਤ ਗੋਇਲ ਤੇ ਰਾਕੇਸ਼ ਦਹੀਆ ਨੇ ਇਸ ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਕੀਤੀ ਹੈ। ਉਮੀਦ ਕੀਤੀ ਜਾਂਦੀ ਹੈ ਕਿ 'ਨਾਢੂ ਖਾਂ' ਵਾਮਿਕਾ ਗੱਬੀ ਦੇ ਅਕਸ ਨੂੰ ਹੋਰ ਵੀ ਨਿਖਾਰੇਗੀ।

Punjabi Bollywood Tadka

Punjabi Bollywood Tadka

Punjabi Bollywood Tadka


Tags: Wamiqa GabbiPunjabi FilmNadhoo KhanHarish VermaNikka Zaildar 2ParahunaTu Mera 22 Main Tera 22Pollywood Celebrity

Edited By

Sunita

Sunita is News Editor at Jagbani.