ਜਲੰਧਰ (ਬਿਊਰੋ) — ਪੰਜਾਬ ਵਿਚ ਇਨ੍ਹੀਂ ਦਿਨੀਂ ਕਈ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ। ਅੱਜ ਅਸੀਂ ਉਨ੍ਹਾਂ 4 ਫਿਲਮਾਂ ਦੀ ਗੱਲ ਕਰਾਂਗੇ, ਜਿਨ੍ਹਾਂ ਦੀ ਸ਼ੂਟਿੰਗ ਜ਼ੋਰਾਂ 'ਤੇ ਕੀਤੀ ਜਾ ਰਹੀ ਹੈ।
ਅਨਪੜ੍ਹ ਅਖੀਆਂ
ਸੂਫੀ ਤੇ ਲੋਕ ਗਾਇਕ ਸਤਿੰਦਰ ਸਰਤਾਜ ਅੱਜਕਲ ਆਪਣੀ ਆਉਣ ਵਾਲੀ ਦੂਜੀ ਪੰਜਾਬੀ ਫਿਲਮ 'ਅਨਪੜ ਅੱਖੀਆਂ' ਦੀ ਸ਼ੂਟਿੰਗ ਵਿਚ ਮਸ਼ਰੂਫ ਹਨ। ਇਸ ਫਿਲਮ ਵਿਚ ਸਤਿੰਦਰ ਸਰਤਾਜ ਨਾਲ 'ਅੰਗਰੇਜ਼' ਫਿਲਮ ਵਾਲੀ 'ਮਾੜੋ' ਯਾਨੀ ਕਿ ਅਦਿੱਤੀ ਸ਼ਰਮਾ ਲੀਡ ਭੂਮਿਕਾ ਵਿਚ ਹੈ। ਇਸ ਪੰਜਾਬੀ ਫਿਲਮ ਨੂੰ ਸਤਿੰਦਰ ਸਰਤਾਜ ਦੇ ਹੀ ਕਈ ਗੀਤਾਂ ਦੀ ਵੀਡੀਓ ਬਣਾ ਚੁੱਕੇ ਨੌਜਵਾਨ ਡਾਇਰੈਕਟਰ ਪੰਕਜ ਵਰਮਾ ਡਾਇਰੈਕਟ ਕਰ ਰਹੇ ਹਨ। 'ਅਨਪੜ ਅੱਖੀਆਂ' ਪੰਜਾਬੀ ਫਿਲਮ ਵਿਚ ਸਤਿੰਦਰ ਸਰਤਾਜ, ਅਦਿੱਤੀ ਸ਼ਰਮਾ, ਸਰਦਾਰ ਸੋਹੀ, ਵੰਦਨਾ ਚੋਪੜਾ, ਵਿਜੈ ਸ਼ਰਮਾ ਵਰਗੇ ਸਿਤਾਰੇ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ। ਦੱਸ ਦਈਏ ਕਿ ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ ਵੱਖ-ਵੱਖ ਲੋਕਸ਼ਨਾਂ 'ਤੇ ਸ਼ੂਟ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਸਤਿੰਦਰ ਸਰਤਾਜ ਦੀ ਬਤੌਰ ਹੀਰੋ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾ ਉਹ 'ਬਲੈਕ ਪ੍ਰਿੰਸ' ਵਿਚ ਬਾਕਮਾਲ ਭੂਮਿਕਾ ਨਿਭਾ ਚੁੱਕੇ ਹਨ।
ਸੁਰਖੀ ਬਿੰਦੀ
ਪਾਲੀਵੁੱਡ ਦਾ ਡਾਇਮੰਡ ਸਟਾਰ ਯਾਨੀ ਕਿ ਗੁਰਨਾਮ ਭੁੱਲਰ ਖੂਬਸੁਰਤ ਹੀਰੋਇਨ ਸਰਗੁਣ ਮਹਿਤਾ ਨਾਲ ਪੰਜਾਬੀ ਫਿਲਮ 'ਸੁਰਖੀ ਬਿੰਦੀ' ਦੀ ਸ਼ੂਟਿੰਗ 'ਚ ਮਸ਼ਰੂਫ ਹਨ। ਇਸ ਫਿਲਮ ਨੂੰ ਕਈ ਫਿਲਮਾਂ ਲਿਖ ਚੁੱਕੇ ਤੇ 'ਕਿਸਮਤ' ਫਿਲਮ ਬਣਾ ਚੁੱਕੇ ਜਗਦੀਪ ਸਿੰਘ ਸਿੱਧੂ ਡਾਇਰੈਕਟ ਕਰ ਰਹੇ ਹਨ। ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਤੋਂ ਇਲਾਵਾ ਇਸ ਫਿਲਮ ਵਿਚ ਨਿਸ਼ਾ ਬਾਨੋ, ਪਿੰਰਸ ਕੇ. ਜੇ. ਸਿੰਘ ਅਤੇ ਥੀਏਟਰ ਦੇ ਕਈ ਨਾਮੀ ਕਲਾਕਾਰ ਨਜ਼ਰ ਆਉਣਗੇ। ਦੱਸ ਦਈਏ ਇਹ ਪੰਜਾਬੀ ਫਿਲਮ ਗੁਰਨਾਮ ਭੁੱਲਰ ਦੀ ਬਤੌਰ ਹੀਰੋ ਦੂਜੀ ਫਿਲਮ ਹੈ। ਇਸ ਫਿਲਮ ਨੂੰ ਪ੍ਰੋਡਿਊਸ ਅੰਕਿਤ ਵਿਜ਼ਨ, ਨਵਦੀਪ ਨਰੂਲਾ ਤੇ ਸੰਤੋਸ਼ ਸੁਭਾਸ਼ ਥੀਟੇ ਕਰ ਰਹੇ ਹਨ।
ਜ਼ਿੰਦਗੀ ਜ਼ਿੰਦਾਬਾਦ
ਗਾਇਕ ਤੇ ਅਦਾਕਾਰ ਨਿੰਜਾ ਅੱਜਕਲ ਆਪਣੀ ਅਗਲੀ ਪੰਜਾਬੀ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦੀ ਸ਼ੂਟਿੰਗ ਕਰ ਰਹੇ ਹਨ। ਮਿੰਟੂ ਗੁਰਸਰੀਆ ਦੀ ਲਿਖੀ ਇਸ ਫਿਲਮ ਨੂੰ ਪ੍ਰੇਮ ਸਿੰਘ ਸਿੱਧੂ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। 'ਜ਼ਿੰਦਗੀ ਜ਼ਿੰਦਾਬਾਦ' ਵਿਚ ਨਿੰਜਾ ਦੇ ਨਾਲ ਮੈਂਡੀ ਤੱਖਰ ਲੀਡ ਰੋਲ ਵਿਚ ਹਨ। ਇਸ ਤੋਂ ਸੁਖਦੀਪ ਸੁੱਖ, ਯਾਦ ਗਰੇਵਾਲ,ਰਾਜੀਵ ਠਾਕੁਰ, ਸਰਦਾਰ ਸੋਹੀ ਅਹਿਮ ਭੁਮਿਕਾ ਨਿਭਾ ਰਹੇ ਹਨ। ਇਸ ਪੰਜਾਬੀ ਫਿਲਮ ਦੀ ਸ਼ੂਟਿੰਗ ਮਲੋਟ 'ਚ ਚੱਲ ਰਹੀ ਹੈ।ਜ਼ਿਕਰਯੋਗ ਹੈ 'ਜ਼ਿੰਦਗੀ ਜ਼ਿੰਦਾਬਾਦ' ਲਈ ਨਿੰਜਾ ਨੇ ਆਪਣੇ ਕਿਰਦਾਰ ਲਈ ਖੂਬ ਮਿਹਨਤ ਕੀਤੀ। ਬਤੌਰ ਹੀਰੋ ਇਹ ਨਿੰਜਾ ਦੀ ਤੀਜੀ ਫਿਲਮ ਹੈ। ਇਸ ਫਿਲਮ ਕੂੱਕਨੂਸ ਫਿਲਮਜ਼, ਯਾਦੂ ਪ੍ਰੋਡਕਸ਼ਨ ਤੇ ਮਿਲੀਅਨ ਬ੍ਰਦਰਜ਼ ਮੋਸ਼ਨ ਪਿਕਚਰਸ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
ਯਮਲਾ
ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਆਪਣੀ ਨਵੀਂ ਪੰਜਾਬੀ ਫਿਲਮ 'ਯਮਲਾ' ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ ਵਿਚ ਉਨ੍ਹਾਂ ਨਾਲ ਨਵਨੀਤ ਕੌਰ ਢਿਲੋਂ ਤੇ ਸਾਨਵੀ ਧੀਮਾਨ ਲੀਡ ਰੋਲ ਵਿਚ ਹੈ। 'ਯਮਲਾ' ਫਿਲਮ 'ਚ ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਰਘਬੀਰ ਬੋਲੀ ਅਹਿਮ ਭੂਮਿਕਾ ਨਿਭਾ ਰਹੇ ਹਨ। ਪੰਜਾਬੀ ਸਿਨੇਮਾ ਵਿਚ 'ਵਾਪਸੀ', 'ਰੰਗ ਪੰਜਾਬ' ਤੇ 'ਯਾਰਾ ਵੇ' ਵਰਗੀਆਂ ਵਿਸ਼ਾ ਭਰਪੂਰ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਰਾਕੇਸ਼ ਮਹਿਤਾ ਇਸ ਪੰਜਾਬੀ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਫਿਲਮ ਦੀ ਕਹਾਣੀ ਰਾਕੇਸ਼ ਮਹਿਤਾ ਨੇ ਲਿਖੀ ਹੈ ਤੇ ਸਟੋਰੀ ਤੇ ਸਕ੍ਰੀਨਪਲੇਅ ਅੰਜਲੀ ਖੁਰਾਨਾ ਨੇ ਲਿਖੇ ਹਨ। ਇਸ ਦੀ ਸ਼ੂਟਿੰਗ ਅੰਮ੍ਰਿਤਸਰ ਵਿਚ ਕੀਤੀ ਜਾ ਰਹੀ ਹੈ। 'ਯਮਲਾ' ਫਿਲਮ ਨੂੰ ਬੱਲੀ ਸਿੰਘ ਕੱਕੜ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।